Tuesday, March 24, 2026

ਗੰਨਾ ਕਮਿਸ਼ਨਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦਾ ਦੌਰਾ

ਅੰਮ੍ਰਿਤਸਰ, 17 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ)- ਗੰਨਾ ਕਮਿਸ਼ਨਰ ਪੰਜਾਬ ਡਾ. ਜ਼ਸਵੰਤ ਸਿੰਘ ਵੱਲੋਂ ਅੰਮ੍ਰਿਤਸਰ ਜਿਲ੍ਹੇ ਦਾ ਦੌਰਾ ਕੀਤਾ ਗਿਆ।ਜਿਲ੍ਹੇ ਦੀਆਂ ਖੰਡ ਮਿਲਾਂ ਸਹਿਕਾਰੀ ਖੰਡ ਮਿੱਲ ਅਜਨਾਲਾ, ਬਟਾਲਾ ਅਤੇ ਖੰਡ ਮਿੱਲ ਬੁਟਰ ਸਿਵੀਆ ਵੱਲੋਂ ਪੜਾਈ ਕੀਤੇ ਜਾ ਰਹੇ ਗੰਨੇ ਅਤੇ ਕਿਸਾਨਾਂ ਨੂੰ ਕੀਤੀ ਜਾ ਰਹੀ ਅਦਾਇਗੀ ਸਬੰਧੀ ਸਮੀਖਿਆ ਕੀਤੀ ਗਈ। ਜਿਸ ਵਿੱਚ ਕੇਨ ਕਮਿਸ਼ਨਰ ਵੱਲੋ ਕਿਸਾਨ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਗੰਨੇ ਦੀ ਅਦਾਇਗੀ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ।ਖੰਡ ਮਿਲ ਅਜਨਾਲਾ ਵਿਖੇ ਕਿਸਾਨਾਂ ਦੀਆਂ ਗੰਨੇ ਦੀ ਖੇਤੀ ਸਬੰਧੀ ਮੁਸ਼ਕਿਲਾਂ ਤੇ ਗੱਲਬਾਤ ਕੀਤੀ।ਉਹਨਾਂ ਦੱਸਿਆ ਕਿ ਜਿਲ੍ਹੇ ਵਿੱਚ 5,245 ਹੈਕ ਰਕਬਾ ਗੰਨੇ ਹੇਠ ਹੈ ਅਤੇ ਗੰਨੇ ਦਾ ਝਾੜ 325 ਏਕੜ ਪ੍ਰਤੀ ਏਕੜ ਆ ਰਿਹਾ ਹੈ।ਉਹਨਾਂ ਇਸ ਮੋਕੇ ਮੋਜੂਦ ਅਧਿਕਾਰੀਆਂ  ਨੂੰ ਹਦਾਇਤ ਕੀਤੀ ਕਿ ਗੰਨੇ ਦੀ ਪੂਰੀ ਪੜਾਈ ਕਰਨ ਬਾਅਦ ਹੀ ਖੰਡ ਮਿਲਾਂ ਬੰਦ ਕੀਤੀਆਂ ਜਾਣ, ਤਾਂ ਜ਼ੋ ਕਿਸੇ ਵੀ ਕਿਸਾਨ ਦਾ ਗੰਨਾ ਪੀੜਨ ਤੋਂ ਬਿਨਾਂ ਨਾ ਰਹਿ ਜਾਵੇ।
ਗੰਨਾ ਕਮਿਸ਼ਨਰ ਨੇ ਕਿਹਾ ਕਿ ਗੰਨੇ ਦੀ ਅਦਾਇਗੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾਵੇ।ਇਸ ਮੋਕੇ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਭਲਾ ਪਿੰਡ , ਬਿਕਰਮਜੀਤ ਸਿੰਘ ਖਹਿਰਾ ਸੀ.ਸੀ.ਡੀ.ਓ, ਸਹਾਇਕ ਗੰਨਾ ਵਿਕਾਸ ਅਫਸਰ ਸ਼੍ਰੀ ਗੁਰਦੇਵ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਗੁਰਿੰਦਰ ਸਿੰਘ ਅਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਮੋਜੁਦ ਸਨ। ਉਹਨਾਂ ਸਹਾਇਕ ਗੰਨਾ ਵਿਕਾਸ ਅਫਸਰ ਅੰਮ੍ਰਿਤਸਰ ਜੀ ਦੇ ਦਫਤਰ ਦੀ ਵੀ ਚੈਕਿੰਗ ਕੀਤੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply