Tuesday, September 29, 2026

ਡਾ. ਮੰਗਲ ਸਿੰਘ ਢਿੱਲੋਂ ਦੀ ਨਵੀ ਕਿਤਾਬ ਲੋਕ ਅਰਪਿਤ

PPN2003201723ਬਠਿੰਡਾ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਪਵਿੱਤਰ ਧਰਤੀ `ਤੇ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਪ੍ਰੋ. ਮੰਗਲ ਸਿੰਘ ਦੀ ਨਵੀ ਕਿਤਾਬ ‘ਲਫ਼ਜਾਂ ਦੀ ਤਲਾਸ਼’  ਲੋਕ ਅਰਪਣ ਹੋਈ। ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਦੇ ਪ੍ਰੋਫੈਸਰ ਡਾ. ਢਿੱਲੋਂ ਦਾ ਇਹ ਦੂਜਾ ਕਾਵਿ ਸ੍ਰੰਗਿਹ ਜਿਸ ਵਿਚ ਜਿੰਦਗੀ ਦਾ ਹਰੇਕ ਦਿਸ਼ਾ ਦੇਖਣ ਨੂੰ ਮਿਲਦਾ ਹੈ। ਸੰਸਥਾ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਸਮੇਤ ਸਾਹਿਤ ਜਗਤ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸਟਾਫ ਅਤੇ ਵਿਦਿਆਰਥੀਆਂ ਵਿਚ ਇਸ ਕਾਵਿ ਸ੍ਰੰਗ੍ਰਿਹ ਦੀ ਘੁੰਢ ਚੁਕਾਈ ਕੀਤੀ। ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਜ਼ੋ ਕ ਖੁਦ ਸਾਹਿਤ ਦੇ ਬਹੁਤ ਨੇੜੇ ਹਨ ਨੇ ਦੱਸਿਆ ਕਿ ਡਾ. ਢਿੱਲੋਂ ਹੋਰਾਂ ਦੀ ਪੁਸਤਕ ਯਾਦਾਂ ਦੇ ਖੰਡਰ, ਜਿਸ ਵਿਚ ਲੇਖਕ ਨੇ ਆਪਣੇ ਹੱਡੀ ਹੰਢਾਏ ਜਿੰਦਗੀ ਦੇ ਤਜਰਬੇ ਬਿਆਨ ਕੀਤੇ ਹਨ।
ਇਸ ਮੌਕੇ ਮਸ਼ਹੂਰ ਕਵਿੱਤਰੀ ਸੁੱਖਵਿੰਦਰ ਅ੍ਰਮਿੰਤ, ਜਸਪ੍ਰੀਤ ਕੌਰ ਫਲਕ ਸਾਹਿਤ ਦੀ ਰੱਖਿਆ ਕਰ ਰਹੇ ਫਨਕਾਰ ਕਵੀ ਤ੍ਰੈਲੋਚਨ ਲੋਚੀ ਅਤੇ ਅਦੀਬ ਸ਼ਾਇਰ ਮਨਜਿੰਦਰ ਸਿੰਘ ਧਨੋਆ ਨੇ ਵੀ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਡਾ. ਢਿੱਲੋਂ ਨੂੰ ਉਨਾਂ ਦੇ ਨਵੇਂ ਕਾਵਿ ਸ੍ਰੰਗਿਹ ਤੇ ਵਧਾਈ ਦਿੱਤੀ ਅਤੇ ਤਨੋ-ਮਨੋਂ ਅਮੀਰ ਪੰਜਾਬੀ ਸਹਿਤ ਦੀ ਸੇਵਾ ਵਿਚ ਲੀਣ ਰਹਿਣ ਲਈ ਪ੍ਰੇਰਿਆ। ਚੇਅਰਮੈਨ ਸਿੱਧੂ ਹੋਰਾਂ ਜਿੱਥੇ ਪ੍ਰੋ. ਮੰਗਲ ਸਿੰਘ ਨੂੰ ਨਵੀ ਕਿਤਾਬ ਸਦਕਾ ਵਧਾਈ ਦੇ ਪਾਤਰ ਦਰਸਾਇਆ ਅਣਮੁੱਲੇ ਪੰਜਾਬੀ ਸਾਹਿਤ ਦੀ ਸਾਂਭ ਸੰਭਾਲ ਕਰ ਰਹੇ ਕਵੀਆਂ ਦਾ ਯੂਨੀਵਰਸਿਟੀ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਯੂਨੀਵਰਸਿਟੀ ਨਾਲ ਰਾਬਤਾ ਬਣਾਏ ਰੱਖਣ ਪ੍ਰੇਰਿਆ ਤਾਂ ਜੋ ਸਾਹਿਤ ਪੜ੍ਹ ਰਹੇ ਵਿਦਿਆਰਥੀਆਂ ਦੀ ਮਾਰਚ ਦਰਸ਼ਤਾ ਕੀਤੀ ਜਾ ਸਕੇ।    ਸਮੁੱਚੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਣ ਦੀ ਭੂਮਿਕਾ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਬਾਖੂਬੀ ਨਿਭਾਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply