Tuesday, August 11, 2026

ਪੰਜਾਬ ਵਿਚੋਂ ਨਸ਼ਿਆਂ ਦੇ ਖਤਮੇ ਲਈ ਠੋਸ ਤੇ ਉਸਾਰੂ ਨੀਤੀ ਬਣਾਉਣ ਦੀ ਲੋੜ- ਚਾਹਲ

ਜਲੰਧਰ, 22 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਨੌਜਵਾਨਾਂ ਵਿਚ ਦਿਨੋ ਦਿਨ ਵੱਧ ਰਹੀ ਨਸ਼ਾਖੋਰੀ ਸਬੰਧੀ ਸਰਕਾਰੀ ਜਾਂ ਗੈਰ ਸਰਕਾਰੀ ਅੰਕੜੇ ਭਾਵੇਂ ਕੁਝ ਵੀ ਹੋਣ ਪਰ ਇਹ ਇਕ ਹਕੀਕਤ ਹੈ ਕਿ ਅਜ ਪੰਜਾਬ ਵਿਚ ਬਹੁ ਗਿਣਤੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਇਹ ਗਿਣਤੀ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ।PPN22030201719ਇਹ ਗਲ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਤੇ ਟੈਕਸਾਸ ਸਟੇਟ ਚੈਪਟਰ ਦੇ ਪ੍ਰਧਾਨ ਗੁਰਨਾਮ ਸਿੰਘ ਸੰਧਰ ਨੇ ਸਥਾਨਕ ਪ੍ਰੈਸ ਕਲੱਬ ਵਿਖੇ ਇਕ ਪਰੈਸ ਕਾਨਫਰੰਸ ਨੂੰ ਸੰਬੌਧਨ ਕਰਦਿਆਂ ਕਹੀੇ।ਚਾਹਲ ਨੇ ਨਸ਼ਿਆਂ ਸਬੰਧੀ ਆਪਣੀ ਚਾਰ ਹਫਤੇ ਦੀ ਰਿਪੋਰਟ ਬਾਰੇ ਪਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਮਾਪਿਆਂ ਦੀ ਅਣਗਹਿਲੀ, ਭੈੜੀ ਸੰਗਤ, ਬੇਰੁਜਗਾਰੀ ਤੇ ਵਿਦੇਸ਼ ਜਾਣ ਦੀ ਨਾ ਪੂਰੀ ਹੋਣ ਵਾਲੀ ਲਾਲਸਾ ਦੇ ਕਾਰਣ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ।ਚਾਹਲ ਨੇ ਦਸਿਆ ਕਿ ਜਦ ਪਰਵਾਸੀ ਪੰਜਾਬੀ ਆਪਣੀ ਪੰਜਾਬ ਫੇਰੀ ਦੌਰਾਨ ਆਪਣੀ ਅਮੀਰੀ ਦਾ ਬੇਲੋੜਾ ਵਿਖਾਵਾ ਕਰਦੇ ਹਨ ਤਾਂ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਵਿਚ ਵੀ ਵਿਦੇਸ਼ ਜਾਣ ਦੀ ਇਛਾ ਪੈਦਾ ਹੋ ਜਾਂਦੀ ਹੈ।ਜਦ ਇਹਨਾਂ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇਛਾ ਪੂਰੀ ਨਹੀਂ ਹੁੰਦੀ ਤਾਂ ਉਹ ਨਸ਼ਿਆਂ ਵੱਲ ਦੇ ਪਾਸੇ ਨੂੰ ਤੁਰ ਪੈਦੇ ਹਨ।
ਚਾਹਲ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਉਹ ਆਪਣੀ ਇਸ ਸਟੱਡੀ ਦੌਰਾਨ ਐਸੇ ਨੌਜਵਾਨ ਮਰੀਜ਼ਾਂ ਨੂੰ ਮਿਲੇ ਹਨ, ਜਿਹੜੇ ਆਪਣੇ ਅੰਦਰ ਸੈਕਸ ਦੀ ਕਮਜੋਰੀ ਨੂੰ ਪੂਰਾ ਕਰਨ ਲਈ ਨਸ਼ਿਆਂ ਦਾ ਸ਼ਿਕਾਰ ਹੋਏ ਹਨ।ਮਾਪਿਆਂ ਦੀ ਅਣਗਹਿਲੀ ਤੇ ਨੌਜਵਾਨਾਂ ਵਿਚ ਨਸ਼ਿਆਂ ਬਾਰੇ ਜਾਗਰਤੀ ਪੈਦਾ ਕਰਨ ਦੀ ਘਾਟ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧਕਣ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ।ਪੰਜਾਬ ਵਿਚੋਂ ਨਸ਼ਿਆਂ ਨੂੰ ਚਾਰ ਹਫਤਿਆਂ ਵਿਚ ਖਤਮ ਕਰਨ ਬਾਰੇ ਪੰਜਾਬ ਸਰਕਾਰ ਦੇ ਐਲਾਨ ਉਪਰ ਟਿਪਣੀ ਕਰਦਿਆਂ ਚਾਹਲ ਨੇ ਦਸਿਆ ਕਿ ਇਹ ਕੰਮ ਇੰਨਾ ਅਸਾਨ ਨਹੀਂ ਹੈ ਲੇਕਿਨ ਜੇਕਰ ਮਜਬੂਤ ਇਛਾ ਸ਼ਕਤੀ ਹੋਵੇ ਤਾਂ ਇਹ ਮੁਸ਼ਕਲ ਕੰਮ ਵੀ ਅਸਾਨ ਬਣ ਸਕਦਾ ਹੈ।ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੀ ਸ਼ਲਾਘਾ ਕਰਦਿਆਂ ਚਾਹਲ ਨੇ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਦੀ ਫੜੋ ਫੜੀ ਨਾਲ ਨਸ਼ਿਆਂ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ।ਇਸ ਸਬੰਧੀ ਨਸ਼ਿਆਂ ਦੀ ਵਿਕਰੀ ਤੇ ਕੰਟਰੋਲ ਕਰਨ ਲਈ ਪੁਲੀਸ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਕੋਈ ਵੀ ਗੈਰ ਕਨੂੰਨੀ ਕੰਮ ਜਾਂ ਨਸ਼ਿਆਂ ਦੀ ਵਿਕਰੀ ਕਿਸੇ ਵੀ ਪੁਲੀਸ ਅਧਿਕਾਰੀ ਤੇ ਸਿਆਸੀ ਸਰਪ੍ਰੱਸਤੀ ਤੋਂ ਬਗੈਰ ਨਹੀਂ ਹੋ ਸਕਦੀ।ਲੇਕਿਨ ਪੁਲੀਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਜਵਾਬਦੇਹ ਬਣਾਉਣ ਲਗਿਆਂ ਉਹਨਾਂ ਦੇ ਕੰਮ ਕਰਨ ਵਿਚ ਕਿਸੇ ਵੀ ਸੰਭਾਵੀ ਸਿਆਸੀ ਦਖਲ ਅੰਦਾਜੀ ਨੂੰ ਬੰਦ ਕਰਨਾ ਵੀ ਬਹੁਤ ਜਰੂਰੀ ਹੈ।ਚਾਹਲ ਨੇ ਦੱਸਿਆ ਕਿ ਉਹ ਅਮਰੀਕਾ ਵਾਪਸ ਜਣ ਤੋਂ ਪਹਿਲਾਂ ਬਹੁਤ ਜਲਦੀ ਹੀ ਇਸ ਸਿਲਸਿਲੇ ਵਿਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਗੇ।ਇਸ ਮੌਕੇ ਗੁਰਦੇਵ ਸਿੰਘ ਸੰਧਰ ਤੇ ਬੀਬੀ ਬਲਵਿੰਦਰ ਕੌਰ ਆਦਿ ਸ਼ਾਮਲ ਸਨ। ਚਾਹਲ ਨੇ ਨਸ਼ਿਆਂ ਸਬੰਧੀ ਆਪਣੀ ਤਿਆਰ ਕੀਤੀ ਪੁਸਤਕ “ਨਸ਼ਿਆਂ ਦਾ ਸੱਚਸ਼ਿਕਾਰ ਨੌਜਵਾਨਾਂ ਦੀ ਜਬਾਨੀ ਵੀ ਰਲੀਜ਼ ਕੀਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply