ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ’ਚ ਨਵੇਂ 5 ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ 10 ਮੈਂਬਰਾਂ ਦੀ ਚੋਣ ਸ਼ੁਕਰਵਾਰ 24 ਮਾਰਚ ਨੂੰ ਹੋਵੇਗੀ।26 ਫਰਵਰੀ 2017 ਨੂੰ ਹੋਈਆਂ ਚੋਣਾਂ ਤੋਂ ਬਾਅਦ ਕਮੇਟੀ ਦਾ ਇਹ ਪਹਿਲਾ ਜਨਰਲ ਇਜਲਾਸ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਸਮੂਹ 55 ਮੈਂਬਰਾਂ ਨੂੰ ਜਨਰਲ ਇਜਲਾਸ ਬੁਲਾਉਣ ਬਾਰੇ ਜਾਣਕਾਰੀ ਭੇਜ ਦਿੱਤੀ ਗਈ ਹੈ।ਇਨ੍ਹਾਂ 55 ਮੈਂਬਰਾਂ ਵਿਚ 46 ਮੈਂਬਰਾਂ ਨੂੰ ਸੰਗਤਾਂ ਨੇ, 2 ਕੋ-ਔਪਸਨ ਰਾਹੀ, 2 ਮੈਂਬਰ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੀ ਲਾਟਰੀ ਚੋ, 1 ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਨਾਮਜਦ ਅਤੇ ਦਮਦਮਾ ਸਾਹਿਬ ਨੂੰ ਛੱਡ ਕੇ ਬਾਕੀ ਚਾਰ ਤਖਤਾਂ ਦੇ ਜਥੇਦਾਰ ਸਾਹਿਬਾਨ ਮੈਂਬਰ ਹਨ। ਤਖਤਾਂ ਦੇ ਜਥੇਦਾਰਾਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਹੈ। ਇਸ ਕਰਕੇ ਕਿਸੇ ਅਹੁੱਦੇਦਾਰ ਦੀ ਚੋਣ ’ਤੇ 1 ਤੋਂ ਵੱਧ ਉਮੀਦਵਾਰ ਜੇਕਰ ਸਾਹਮਣੇ ਆਉਂਦੇ ਹਨ ਤਾਂ ਘਟੋ-ਘੱਟ ਜੇਤੂ ਅਹੁੱਦੇਦਾਰ ਨੂੰ 26 ਵੋਟਾਂ ਦੀ ਲੋੜ ਪਵੇਗੀ।ਪੰਜ ਅਹੁੱਦੇਦਾਰਾਂ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਜੁਆਇੰਟ ਸਕੱਤਰ ਸ਼ਾਮਿਲ ਹਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media