ਨਵੀਂ ਦਿੱਲੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਦੱਖਣੀ ਦਿੱਲੀ ਦੀ ਕਾਲੋਨੀ ਸ਼੍ਰੀਨਿਵਾਸ ਪੁਰੀ ਤੋਂ ਲੰਘਦੇ ਨਾਲੇ ਦੀ ਸਫ਼ਾਈ ਦਾ ਆਦੇਸ਼ ਅੱਜ ਦੱਖਣੀ ਦਿੱਲੀ ਨਗਰ ਨਿਗਮ ਦੇ ਉਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ। ਦਰਅਸਲ 21 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਅਤੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਆਪਣੇ ਰਿਹਾਇਸ਼ੀ ਕਾਲੋਨੀ ਦੇ ਨਾਲ ਲਗਦੇ ਨਾਲੇ ’ਚ ਗੰਦਗੀ ਦੇ ਨਾ ਕੱਢਣ ਕਰਕੇ ਨਾਲਾ ਬੰਦ ਹੋਣ ਦੀ ਜਾਣਕਾਰੀ ਪੱਤਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਭੇਜੀ ਸੀ।
ਡਿਪਟੀ ਕਮਿਸ਼ਨਰ ਦਫ਼ਤਰ ’ਚ ਅੱਜ ਉਚ ਅਧਿਕਾਰੀਆਂ ਨਾਲ ਹੋਈ ਮੁਲਾਕਾਤ ਦੌਰਾਨ ਨਾਲੇ ਦੀ ਗੰਦਗੀ ਕਰਕੇ ਇਲਾਕੇ ਦੇ ਲੋਕਾਂ ਵਿਚ ਬੀਮਾਰੀਆਂ ਫੈਲਣ ਦੇ ਖਦਸੇ ਨੂੰ ਪ੍ਰਗਟਾਉਂਦੀਆਂ ਤਸਵੀਰਾਂ ਵੀ ਜੌਲੀ ਨੇ ਦਿਖਾਈਆਂ। ਜਿਸ ਉਪਰੰਤ ਸਰਕਾਰੀ ਅਮਲੇ ਨੂੰ ਤੁਰੰਤ ਨਾਲੇ ਦੀ ਸਫ਼ਾਈ ਅਤੇ ਕਿਨਾਰਿਆਂ ਦੀ ਮਜਬੂਤੀ ਨੂੰ ਲੈ ਕੇ ਸੰਬੰਧਿਤ ਮਹਿਕਮੇ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ। ਜੌਲੀ ਨੇ ਤੇਜੀ ਨਾਲ ਹੋਈ ਕਾਰਵਾਈ ’ਤੇ ਨਿਗਮ ਅਧਿਕਾਰੀਆਂ ਦਾ ਧੰਨਵਾਦ ਜਤਾਇਆ।
ਜੌਲੀ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਇਲਾਕਾਵਾਸਿਆ ਵੱਲੋਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤੀ ਪੱਤਰ ਭੇਜੇ ਗਏ ਸੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸੀ।ਜਿਸ ਕਰਕੇ ਉਨ੍ਹਾਂ ਨੇ ਇਸ ਮਸਲੇ ਨੂੰ ਨਗਰ ਨਿਗਮ ਅਤੇ ਦਿੱਲੀ ਸਰਕਾਰ ਦੇ ਨੋਟਿਸ ਵਿਚ ਲਿਆਂਦਾ।ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਗਾਦ ਦੇ ਨਾਲ ਹੀ ਮਰੇ ਹੋਏ ਜਾਨਵਰਾਂ ਦੀਆਂ ਲੋਥਾਂ ਵੀ ਪਾਣੀ ਨੂੰ ਚਲਣ ਤੋਂ ਰੋਕਣ ਅਤੇ ਬਦਬੂ ਪੈਦਾ ਹੋਣ ਦਾ ਕਾਰਨ ਬਣਦਾ ਸੀ।ਜਿਸ ਕਾਰਨ ਬਰਸਾਤਾ ਵਿਚ ਨਾਲੇ ਦਾ ਪਾਣੀ ਸੜਕਾਂ ਅਤੇ ਗਲੀਆਂ ਵਿਚ ਨਾਲੇ ਤੋਂ ਬਾਹਰ ਨਿਕਲ ਕੇ ਆ ਜਾਂਦਾ ਸੀ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media