Monday, February 23, 2026

ਖ਼ਾਲਸਾ ਕਾਲਜ ਨੇ ਕ੍ਰਿਕਟ ਚੈਪੀਅਨਸ਼ਿਪ ’ਚ ਤੀਜੀ ਵਾਰ ਜਿੱਤ ਹਾਸਲ ਕੀਤੀ – ਪ੍ਰਿੰ: ਡਾ. ਮਹਿਲ ਸਿੰਘ

PPN2303201720ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਯੋਜਿਤ ਮਹਿਲਾ ਅੰਤਰ ਕਾਲਜ ਕ੍ਰਿਕੇਟ ਚੈਪੀਅਨਸ਼ਿਪ ’ਚ ਸ਼ਾਨਦਾਰ ਜਿੱਤ ਹਾਸਲ ਕਰਕੇ ਜਿੱਤ ਦੇ ਨਿਸ਼ਾਨ ’ਤੇ ਮਾਅਰਕਾ ਲਗਾਉਂਦਿਆਂ ਟਰਾਫ਼ੀ ’ਤੇ ਆਪਣਾ ਕਬਜ਼ਾ ਜਮਾਇਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਨੇ ਆਰ. ਆਰ. ਬਾਵਾ ਕਾਲਜ, ਬਟਾਲਾ ਨੂੰ 4 ਸਕੋਰਾਂ ਨਾਲ ਆਲ-ਆਊਟ ਕਰ ਦਿੱਤਾ। ਜਦ ਕਿ ਫਾਈਨਲ ਮੈਚ ਦੌਰਾਨ ਬੀ. ਬੀ. ਕੇ ਡੀ. ਏ. ਵੀ. ਕਾਲਜ ਨੇ 35 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 104 ਸਕੋਰ ਬਣਾਏ ਉਪਰੰਤ ਖ਼ਾਲਸਾ ਕਾਲਜ ਨੇ ਜੁਆਬੀ ਪਾਰੀ ਖੇਡਦਿਆ ਬਿਨ੍ਹਾਂ ਕੋਈ ਵਿਕਟ ਗਵਾਇਆਂ 15 ਉਵਰਾਂ ’ਤੇ 105 ਸਕੋਰ ਬਣਾ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ ਅਤੇ ਇਹ ਟੀਮ ਦੀ ਲਗਾਤਾਰ ਤੀਜੀ ਜਿੱਤ ਸੀ। ਉਨ੍ਹਾਂ ਕਿਹਾ ਕਿ ਕਾਲਜ ਦੀ ਖਿਡਾਰਨ ਨਿਕਿਤਾ ਚੌਹਾਨ ਨੇ 50 ਬਾਲਾਂ ਤੇ 81 ਸਕੋਰ ਬਣਾਏ ਜੋ ਕਿ ਸਭ ਤੋਂ ਜਿਆਦਾ ਸਨ ਅਤੇ ਆਸ਼ਾ ਰਾਣੀ ਨੇ 41 ਬਾਲਾਂ ਤੇ 24 ਸਕੋਰ ਬਣਾਏ। ਟੀਮ ਦੀ ਸ਼ਾਨਦਾਰ ਉਪਲਬੱਧੀ ’ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਦਲਜੀਤ ਸਿੰਘ ਮੁਖੀ ਸਰੀਰਿਕ ਸਿੱਖਿਆ ਵਿਭਾਗ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਅਮਨਦੀਪ ਕੌਰ ਅਤੇ ਸਮੁੱਚੇ ਵਿਭਾਗ ਨੂੰ ਵਧਾਈ ਦਿੱਤੀ। ਇਸ ਮੌਕੇ ਸ. ਰਣਜੀਤ ਸਿੰਘ ਕੋਚ, ਪ੍ਰੋ. ਨਵਨੀਤ ਸਿੰਘ, ਪ੍ਰੋ. ਜਗਜੀਤ ਸਿੰਘ ਅਤੇ ਸ. ਬਚਨਪਾਲ ਸਿੰਘ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply