Sunday, February 22, 2026

ਬੌਂਦਲੀ ਦੇ ਖੇਡ ਮੇਲੇ ਦੌਰਾਨ ਕਹਾਣੀਕਾਰ ਹਾਕਮ ਸਿੰਘ ਮੀਤ ਦਾ ਵਿਸ਼ੇਸ਼ ਸਨਮਾਨ

PPN2303201727ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) – ਬੀਤੇ ਦਿਨੀਂ ਬੌਂਦਲੀ ਵਿਖੇ ਇੱਕ ਰੋਜਾ ਖੇਡ ਮੇਲਾ ਕਰਵਾਇਆ, ਜਿਸ ਵਿੱਚ ਪਿੰਡ ਬੌਂਦਲੀ ਦੇ ਜੰਮਪਲ ਹਾਕਮ ਸਿੰਘ ਮੀਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਸਨਮਾਨ ਚਿੰਨ, ਲੋਈ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਹਾਕਮ ਸਿੰਘ ਮੀਤ ਜੋ ਇਸੇ ਪਿੰਡ ਦੀ ਮਿੱਟੀ ਵਿੱਚੋਂ ਵੱਡੇ ਹੋਏ ਅਤੇ ਅੱਜ ਕੱਲ ਦੋਹਾਕਤਰ ਵਿਖੇ ਵੀ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਹੋ ਕੇ ਅੱਜਕੱਲ ਦੇ ਸਮਾਜ ਅੰਦਰ ਆ ਰਹੀ ਗਿਰਾਵਟ ਨੂੰ ਲੈ ਕੇ ਬਹੁਤ ਚਿੰਤਤ ਹਨ, ਨੇ ਸਮਾਜਿਕ ਵਿਸ਼ਿਆਂ ਨਾਲ ਸਬੰਧ ਰੱਖਦੀਆਂ ਦਿਲਾਂ ਨੂੰ ਟੁੰਬਦੀਆਂ ਕਹਾਣੀਆਂ ਲਿਖੀਆਂ ਹਨ।ਜੋ ਕਈ ਪੰਜਾਬੀ ਦੇ ਨਾਮੀਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ।ਪੰਜਾਬੀ ਮਾਂ ਬੋਲੀ ਅਤੇ ਸਮਾਜਿਕ ਚਿੰਤਾ ਨੂੰ ਲੈ ਕੇ ਲਿਖੀਆਂ ਕਹਾਣੀਆਂ ਕਾਰਨ ਉਨ੍ਹਾਂ ਦਾ ਪਿੰਡ ਪਹੁੰਚਣ `ਤੇ ਪਿੰਡ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਥੇ ਇਹ ਵੀ ਜਿਕਰਯੋਗ ਹੈ ਕਿ ਜਲਦੀ ਹੀ ਹਾਕਮ ਸਿੰਘ ਮੀਤ ਦੁਆਰਾ ਕਹਾਣੀਆਂ ਦੀ ਕਿਤਾਬ ਪ੍ਰਕਾਸ਼ਿਤ ਕਰਕੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈ ਜਾਵੇਗੀ।ਸਨਮਾਨ ਕੀਤੇ ਜਾਣ ਮੌਕੇ ਹੋਰਨਾਂ ਤੋਂ ਇਲਾਵਾ ਮਹੰਤ ਭਰਪੂਰ ਦਾਸ, ਪੱਤਰਕਾਰ ਡੀ.ਪੀ.ਐਸ ਬਤਰਾ, ਸਰਪੰਚ ਰਣਜੀਤ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ ਘੋਲਾ, ਸੰਤੋਖ ਸਿੰਘ ਬੌਂਦਲੀ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ ਸੀ: ਸੈਕੰ: ਸਕੂਲ ਦੀ ਖਿਡਾਰਣ ਨੇ ਚਾਂਦੀ ਦਾ ਤਮਗਾ ਜਿੱਤਿਆ

ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply