ਸਮਰਾਲਾ, 23 ਮਾਰਚ (ਪੰਜਾਬ ਪੋਸਟ- ਕੰਗ) -ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਭਗਵਾਨਪੁਰਾ ਰੋਡ, ਸਮਰਾਲਾ (ਲੁਧਿਆਣਾ) ਦੇ ਨਵ-ਨਿਰਮਾਣ ਕਮਰਿਆਂ ਦਾ ਉਦਘਾਟਨ ਕੱਲ 25-02-2017 ਦਿਨ ਸ਼ਨਿਚਰਵਾਰ ਸਵੇਰ ਠੀਕ 9 ਵਜੇ ਹਰਿੰਦਰ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਤਹਿਗੜ੍ਹ ਸਾਹਿਬ, ਪੰਜਾਬ ਕਰਨ ਵਾਸਤੇ ਪਹੁੰਚ ਰਹੇ ਹਨ।ਇਸ ਦੇ ਕਮਰੇ ਲਈ ਖਾਲਸਾ ਵੱਲੋਂ 4 ਲੱਖ ਰੁਪਏ ਦੀ ਗ੍ਰਾਂਟ ਆਪਣੇ ਅਧਿਕਾਰਤ ਕੋਟੇ ਵਿਚੋਂ ਰਿਲੀਜ਼ ਕੀਤੀ ਗਈ ਸੀ।ਇਹ ਸਕੂਲ ਆਉਣ ਵਾਲੇ ਸਮੇਂ ਵਿੱਚ ਇੱਕ ਆਦਰਸ਼ ਸਕੂਲ ਵਲ ਆਪਣਾ ਪੁਲਾਂਘ ਪੁੱਟਣ ਜਾ ਰਿਹਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media