ਅੰਮ੍ਰਿਤਸਰ 23 ਮਾਰਚ (ਪੰਜਾਬ ਪੋਸਟ ਬਿਊਰੋ) ਇਕ ਪਾਸੇ ਜਿਥੇ ਦੇਸ਼ ਭਰ ਵਿੱਚ ਭਾਜਪਾ ਦਾ ਝੰਡਾ ਲਹਿਰਾ ਰਿਹਾ ਹੈ, ਉਥੇ ਹੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਗ੍ਰਾਫ ਡਿੱਗਣ ਨਾਲ ਮਿਲੀ ਹਾਰ ਚਿੰਤਾ ਦਾ ਵਿਸ਼ਾ ਹੈ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਪ੍ਰਦੇਸ਼ ਮੀਡੀਆ ਸੰਯੋਜਕ ਜਨਾਰਦਨ ਸ਼ਰਮਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਭਲਾਈ ਅਤੇ ਵਿਕਾਸ ਪੱਖੀ ਨੀਤੀਆਂ ਸਦਕਾ ਦੇਸ਼ ਦੇ ਚਾਰ ਹੋਰ ਸੂਬਿਆਂ ਵਿੱਚ ਭਾਜਪਾ ਦਾ ਅਧਾਰ ਬਹੁਤ ਜਿਆਦਾ ਵਧਿਆ ਹੈ, ਲੇਕਿਨ ਪੰਜਾਬ ਵਿੱਚ ਗਠਜੋੜ ਕਾਰਣ ਮਿਲੀ ਹਾਰ ਦੇ ਕਾਰਣਾ ਦਾ ਪਤਾ ਲਗਾਉਣਾ ਬਹੁਤ ਜਰੂਰੂ ਹੈ।ਜਨਾਰਦਨ ਸ਼ਰਮਾ ਨੇ ਜੋਰ ਦੇ ਕੇ ਕਿਹਾ ਕਿ ਹੁਣ ਸਮਾਂ ਕੇਵਲ ਦਿਖਾਵਟੀ ਚਿੰਤਨ ਮੰਥਨ ਕਰਨ ਦਾ ਹੀ ਨਹੀਂ ਹੈ, ਸਗੋਂ ਸੰਗਠਨਾਤਮਕ ਢਾਂਚੇ ਨੂੰ ਨਵੇਂ ਸਿਰੇ ਵਲੋਂ ਸਹੀ ਦਿਸ਼ਾ ਦੇਣ ਦਾ ਵੀ ਹੈ ਤਾਂ ਕਿ ਪੰਜਾਬ ਵਿੱਚ ਵੀ ਭਾਜਪਾ ਦਾ ਅਧਾਰ ਵੀ ਹੋਰਨਾਂ ਸੂਬਿਆਂ ਵਾਂਗ ਵੱਧ ਸਕੇ।
ਭਾਜਪਾ ਆਗੂ ਜਨਾਰਧਨ ਸ਼ਰਮਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਸੱਤਾ ਵਿੱਚ ਰਹੀ ਗਠਜੋੜ ਸਰਕਾਰ ਵਲੋਂ ਗਵਾਏ ਗਏ ਵਿਸ਼ਵਾਸ਼ ਦਾ ਨਤੀਜਾ ਸ਼ਰਮਨਾਕ ਹਾਰ ਦੇ ਰੂਪ ਵਿੱਚ ਸਾਹਮਣੇ ਆਇਆ ਹੈ।ਉਨਾਂ ਹੋਰ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇਤਾਵਾਂ ਦੀ ਆਪਣੇ ਹੀ ਸੰਗਠਨ ਦੇ ਵਰਕਰਾਂ ਤੋਂ ਬਣੀ ਦੂਰੀ ਵੀ ਹਾਰ ਦਾ ਕਾਰਨ ਰਹੀ।ਪ੍ਰਦੇਸ਼ ਮੀਡੀਆ ਸੰਯੋਜਕ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਵਰਕਰ ਉਸ ਦੀ ਰੀੜ ਦੀ ਹੱਡੀ ਹੁੰਦੇ ਹੈ, ਪਰ ਉਨ੍ਹਾਂ ਦੀ ਪੰਜਾਬ ਦੇ ਭਾਜਪਾ ਆਗੂਆਂ ਪ੍ਰਤੀ ਉਦਾਸੀਨਤਾ ਨੇ ਵੀ ਹਾਰ ਦਾ ਫਰਕ ਵਧਾ ਦਿੱਤਾ।ਉਨਾਂ ਸੱਚਾਈ ਬਿਆਨਦਿਆਂ ਕਿਹਾ ਸੱਤਾਧਾਰੀ ਨੇਤਾਵਾਂ ਦੇ ਆਪਸੀ ਮੱਤਭੇਦ ਅਤੇ ਪਾਰਟੀ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਵਾਂਗ ਚਲਾਉਣਾ ਵੀ ਇੱਕ ਵੱਡੀ ਸਮੱਸਿਆ ਬਣ ਗਿਆ ਸੀ।ਉਨਾਂ ਕਿਹਾ ਕਿ ਭਾਜਪਾ ਨੇ ਹਰਿਆਣਾ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਬਲਬੂਤੇ ‘ਤੇ ਲੋਕਾਂ ਦਾ ਸਮਰਥਨ ਹਾਸਲ ਕਰ ਕੇ ਆਪਣੀ ਸਾਖ ਨੂੰ ਮਜਬੂਤ ਕੀਤਾ ਹੈ, ਪਰ ਪੰਜਾਬ ਵਿੱਚ ਹਾਈਕਮਾਨ ਵਲੋਂ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਵੀ ਆਪਣੇ ਬਲਬੂਤੇ ਉੱਤੇ ਚੋਣ ਲੜਣ ਦਾ ਫੈਸਲਾ ਨਹੀਂ ਲਿਆ ਗਿਆ।ਭਾਜਪਾ ਦੇ ਕੁੱਝ ਫੈਸਲਿਆਂ ਵਿੱਚ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਨ ਨਾਲ ਪੁਰੇ ਦੇਸ਼ ਵਿੱਚ ਹਾਸ਼ੀਏ ‘ਤੇ ਚੱਲ ਰਹੀ ਕਾਂਗਰਸ ਪੰਜਾਬ ਵਿੱਚ ਲੋਕਾਂ ਦੇ ਵੱਡੇ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਸਫਲ ਰਹੀ ।
ਪ੍ਰਦੇਸ਼ ਮੀਡੀਆ ਸੰਯੋਜਕ ਜਨਾਰਦਨ ਸ਼ਰਮਾ ਨੇ ਕਿਹਾ ਕਿ ਭਾਜਪਾ ਇੱਕ ਅਨੁਸ਼ਾਸ਼ਿਤ ਅਤੇ ਲੋਕ ਹਿਤੈਸ਼ੀ ਪਾਰਟੀ ਰਹੀ ਹੈ।ਭਾਜਪਾ ਦੀਆਂ ਨੀਤੀਆਂ ਨੂੰ ਸਵੀਕਾਰਦਿਆਂ ਲੋਕ ਨਰੇਂਦਰ ਮੋਦੀ ਸਰਕਾਰ ਦੇ ਦੇਸ਼ ਨੂੰ ਸੰਸਾਰ ਗੁਰੂ ਬਣਾਉਣ ਦੇ ਸਪਨੇ ਨੂੰ ਸਾਕਾਰ ਕਰਣ ਲਈ ਆਪਣਾ ਭਰਵਾਂ ਸਹਿਯੋਗ ਦੇ ਰਹੇ ਹਨ।ਇਸ ਲਈ ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰਨ ਲਈ ਲਈ ਭਾਜਪਾ ਨੂੰ ਪਾਰਟੀ ਸੰਗਠਨ ਨੂੰ ਨਵੀਂ ਦਿਸ਼ਾ ਦੇਣੀ ਹੋਵੇਗੀ ਤਾਂਕਿ ਪ੍ਰਦੇਸ਼ ਵਿੱਚ ਭਾਜਪਾ ਆਪਣਾ ਖੁਸਿਆ ਜਨਅਧਾਰ ਦੁਬਾਰਾ ਪ੍ਰਾਪਤ ਕਰ ਸਕੇ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media