ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵੂਲਮਾਰਕ ਕੰਪਨੀ ਨੇ ਪਹਿਲੀ ਵਾਰ ਅੰਮਿ੍ਰਤਸਰ ਵਿਚ ਵੂਲ ਲੈਬ ਦੇ ਸਪਿੰਰਗ / ਸਮਰ 2018 ਫ਼ੈਸ਼ਨ ਦੇ ਖੇਤਰ ਵਿੱਚ ਆਪਣੇ ਪ੍ਰਾਡੈਕਟਾਂ ਦੀ ਨਵੀਂ ਰੇਂਜ ਕੂਲ ਵੂਲ ਬਾਰੇ ਜਾਣਕਾਰੀ ਦਿੱਤੀ, ਜਿੰਨਾਂ ਆਉਟਡੋਰ ਅਤੇ ਸਪੋਰਟਸ ਵਸਤਰ ਦੀ ਮੰਗ ਵਿੱਚ ਪਿਛਲੇ ਦਹਾਕੇ `ਚ ਵਾਧਾ ਹੋ ਰਿਹਾ ਹੈ। 
ਇਸ ਵਧਦੇ ਰੁਝਾਣ ਨਾਲ ਐਕਟਿਵ ਵਿਅਰ ਆਧੁਨਿਕ ਅਤੇ ਸਟਾਇਲਿਸ਼ ਲੁੱਕ ਦੇ ਨਾਲ ਇਕ ਨਾਨ-ਐਕਟਿਵ ਅਤੇ ਕੈਜੁਅਲ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ।ਵੂਲਮਾਰਕ ਕੰਪਨੀ ਦੇ ਕੰਟਰੀ ਮੈਨੇਜਰ ਇੰਡੀਆ ਆਰਤੀ ਗੁਡਾਲ ਨੇ ਕਿਹਾ ਕਿ ਆਉਣ ਵਾਲੇ ਸਾਲ ਵਿਚ ਦਾਖਲ ਹੁੰਦਿਆਂ ਕੰਪਨੀ ਸਪੋਰਟਸ ਵਿਅਰ ਅਤੇ ਐਂਟਲੀਜਰ ਸ਼੍ਰੇਣੀ `ਤੇ ਮਜ਼ਬੂਤੀ ਨਾਲ ਜ਼ੋਰ ਦੇ ਰਹੀ ਹੈ।ਇੱਕ ਸਵਾਲ ਦੇ ਜਵਾਬ ਵਿੱਚ ਆਰਤੀ ਗੁਡਾਲ ਨੇ ਕਿਹਾ ਕਿ ਬੇਸ਼ੱਕ ਵੂਲਮਾਰਕ ਸਰਦੀਆਂ ਵਿੱਚ ਪਹਿਨੇ ਜਾਣ ਵਾਲੇ ਉਨ ਦੇ ਵਸਤਰਾਂ ਵਜੋਂ ਜਾਣਿਆ ਜਾਂਦਾ ਹੈ।ਪਰ ਨਵੀਂ ਤਕਨੀਕ ਨਾਲ (ਕੂਲ ਵੂਲ਼) ਊਨ ਦੇ ਬਣੇ ਵਸਤਰ ਗਰਮੀਆਂ ਵਿੱਚ ਵੀ ਪਸੰਦ ਕੀਤੇ ਜਾ ਰਹੇ ਹਨ ਕਿਉਂਕਿ ਕੂਲ ਵੂਲ ਦੇ ਬਸਤਰ ਜਿਥੇ ਸਰੀਰ ਨੂੰ ਹਵਾ ਦੇਣ ਲਈ ਵਾਸ਼ਪੀਕਰਨ ਦਾ ਕੰਮ ਕਰਦੇ ਹਨ, ਉਥੇ ਇਹ ਪਸੀਨਾ ਵੀ ਸੋਖਦੇ ਹਨ।ਉਨਾਂ ਕਿਹਾ ਕਿ ਫਿਲਹਾਲ ਕੂਲ ਵੂਲ ਸਪੋਰਟਸ ਅਤੇ ਜਿੰੰਮ ਵਸਤਰ ਮਾਰਕੀਟ ਵਿੱਚ ਵਿਕ ਰਹੇ ਹਨ।ਕੰਪਨੀ ਦੇ ਤਕਨੀਕੀ ਇੰਜੀਨੀਅਰ ਨੇ ਕਿਹਾ ਕਿ ਇਸ ਵਕਤ ਵਸਤਰਾਂ ਦੀ ਖੱਪਤ ਵਿੱਚ ਕੂਲ ਵੂਲ .05 ਹਿੱਸਾ ਹੈ, ਪਰ ਵਧ ਰਹੀ ਜਾਗਰੂਕਤਾ ਸਦਕਾ ਇਹ ਪ੍ਰਤੀਸ਼ਤ ਵਧਣ ਦੀ ਪੂਰੀ ਸੰਭਾਵਨਾ ਹੈ।
ਇਸ ਸਮੇਂ ਨਚਿਕੇਤ ਬਰਵੇ ਅਤੇ ਬੌਨੀਪੁਨ ਵਰਗੇ ਜਾਣੇ ਪਛਾਣੇ ਡਿਜਾਇਨਰਾਂ ਦੇ ਪੁਰਸ਼ਾਂ ਅਤੇ ਔਰਤਾਂ ਦੇ ਪਹਿਨਣ ਵਾਲੇ ਡਿਜਾਇਨ ਪ੍ਰਦਰਸ਼ਿਤ ਕੀਤੇ ਗਏ।ਦੋਨਾਂ ਡਿਜਾਇਨਰਾਂ ਨੇ ਮੇਰਿਨੋ ਵੂਲ ਦੇ ਨਾਲ ਡਿਜਾਇਨਿੰਗ ਦੇ ਆਪਣੇ ਅਨੁਭਵ ਦੱਸੇ।ਬੌਨੀਪੁਨ ਨੇ ਜਾਣਕਾਰੀਆਂ ਵੀ ਸਾਂਝੀਆਂ ਕਰਦਿਆਂ ਦੱਸਿਆ ਕਿ ਉਨਾਂ ਨੇ ਅੰਤਰਰਾਸ਼ਟਰੀ ਵੂਲਮਾਰਕ ਪ੍ਰਾਈਜ਼ 2017 ਵਿੱਚ ਆਪਣੇ ਉਤਪਾਦ ਪੇਸ਼ ਕੀਤੇ ਹਨ, ਜਿਸ ਦੀ ਮਾਰਕੀਟਿੰਗ ਨੂੰ ਕਾਫੀ ਹੁੰਗਾਰਾ ਮਿਲ਼ਿਆ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media