
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਟਰੱਕ ਯੂਨੀਅਨ ਵੇਹੜੇ ਵਿਚ ਅਯੋਜਤ ਇੱਕ ਸਮਾਗਮ ਵਿਚ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਟਰੱਕ ਆਪ੍ਰੇਟਰ ਯੂਨੀਅਨ ਦੇ ਨਵੇਂ ਨਿਯੁਕਤ ਪ੍ਰਧਾਨ ਦਵਿੰਦਰ ਕੁਮਾਰ ਸਚਦੇਵਾ ਨੂੰ ਪ੍ਰਧਾਨ ਦਾ ਅਹੁੱਦਾ ਗ੍ਰਹਿਣ ਕਰਵਾਇਆ। ਇਸ ਮੌਕੇ ਵਰਿੰਦਰ ਘੁਬਾਇਆ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੁਰਿੰਦਰ ਕਾਲੜਾ ਪੱਪੂ, ਸਤੀਸ਼ ਸਚਦੇਵਾ, ਜ਼ਿਲ੍ਹਾ ਪ੍ਰੀਸ਼ਦ ਦੇ ਵਾਇਸ ਚੇਅਰਮੈਨ ਪ੍ਰੇਮ ਕੁਲਰੀਆ, ਐਡਵੋਕੇਟ ਸੁਖਜੀਤ ਸਿੰਘ ਰਾੲੈ, ਬਸਾਬਕਾ ਕੌਂਸਲਰ ਧਰਮਪਾਲ ਗਾਂਧੀ, ਮੰਗਤ ਕਚੂਰਾ, ਅਸ਼ੋਕ ਸੋਨੀ, ਯਸ਼ ਸਾਮਾ, ਵਿਕਟਰ ਛਾਬੜਾ, ਰੋਸ਼ਨ ਲਾਲ ਭੁਸਰੀ, ਖਰੈਤ ਲਾਲ ਸੇਠੀ, ਸਾਬਕਾ ਕੌਂਸਲਰ ਸੁਭਾਸ਼ ਕਟਾਰੀਆ, ਪਾਲਾ ਗੁੰਬਰ, ਕਰਮ ਸਿੰਘ, ਮਨੀਸ਼ ਕਟਾਰੀਆ, ਰੋਜੀ ਖੇੜਾ, ਅਮਨ ਸਚਦੇਵਾ, ਸਚਿਨ ਸਚਦੇਵਾ, ਗੋਰਵ ਸਚਦੇਵਾ, ਬਾਊ ਰਾਮ ਕੌਂਸਲਰ, ਵੀਰਪਾਲ ਕੌਰ ਕੌਂਸਲਰ, ਸੁੁਰਜੀਤ ਸਿੰਘ, ਮਹਾਵੀਰ ਬੂਮਰਾ ਕੌਂਸਲਰ, ਕਰਨੈਲ ਸਿੰਘ ਸਕੱਤਰ ਅਤੇ ਹੋਰ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਦਵਿੰਦਰ ਘੁਬਾਇਆ ਨੇ ਹਾਜ਼ਰ ਟਰੱਕ ਅਪ੍ਰੇਟਰਾਂ ਅਤੇ ਜਨ ਸਮੂਹ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਯੂਨੀਅਨ ਦਾ ਪੂਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ। ਯੂਨੀਅਨ ਅਪ੍ਰੇਟਰਾਂ ਅਤੇ ਚਾਲਕਾਂ ਦੇ ਕਲਿਆਣ ਦੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਟਰੱਕ ਆਪ੍ਰੇਟਰਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਦੇ ਨਾਲ ਸਮਾਜਿਕ ਕੰਮ ਵੀ ਕਰਵਾਉਣਗੇ। ਉਨ੍ਹਾਂ ਨੇ ਟਰੱਕ ਆਪ੍ਰੇਟਰਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਦੇ ਸਹਿਯੋਗ ਨਾਲ ਉਨ੍ਹਾਂ ਦੀਆਂ ਸਮਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਹੋਵੇਗਾ। ਨਵੇਂ ਨਿਯੁਕਤ ਪ੍ਰਧਾਨ ਦਵਿੰਦਰ ਸਚਦੇਵਾ ਨੈ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਟਰੱਕ ਆਪ੍ਰੇਟਰਾਂ ਦੀ ਤਰੱਕੀ ਉਨ੍ਹਾਂ ਦਾ ਪਹਿਲਾ ਕੰਮ ਹੋਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਹੱਕ ਦੁਆਇਆ ਜਾਵੇਗਾ। ਉਨ੍ਹਾਂ ਦਾ ਮੁੱਖ ਮੰਤਵ ਟਰੱਕ ਆਪ੍ਰੇਟਰਾਂ ਅਤੇ ਵਪਾਰੀਆਂ ਦੇ ਸਬੰਧ ਨੂੰ ਸਦਭਾਵਨਾ ਪੂਰਵਕ ਅਤੇ ਮਜ਼ਬੂਤ ਬਣਾਉਣਾ ਹੈ। ਇਸ ਤੋਂ ਪਹਿਲਾਂ ਨਵੇਂ ਨਿਯੁਕਤ ਪ੍ਰਧਾਨ ਸ਼੍ਰੀ ਸਚਦੇਵਾ ਸਿੱਧ ਸ਼੍ਰ੍ਰੀ ਹਨੂੰਮਾਨ ਮੰਦਰ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਸਾਂਸਦ ਸ਼ੇਰ ਸਿੰਘ ਘੁਬਾਇਆ, ਵਰਿੰਦਰ ਘੁਬਾਇਆ ਅਤੇ ਹੋਰ ਕਾਂਗਰਸ ਆਗੂਆਂ ਦੇ ਨਾਲ ਹਨੂੰਮਾਨ ਜੀ ਦਾ ਪੂਜਨ ਕੀਤਾ ਅਤੇ ਆਰਤੀ ਉਤਾਰੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media