Wednesday, March 18, 2026

ਜਿਲ੍ਹਾ ਤੇ ਸ਼ੈਸ਼ਨ ਜੱਜ ਡਾ. ਤੇਜਵਿੰਦਰ ਸਿੰਘ ਨੇ ਹਾਸਲ ਕੀਤੀ ਪੀ.ਐਚ.ਡੀ ਦੀ ਡਿਗਰੀ

ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਸਿਰਫ਼ 23 ਸਾਲ ਦੀ ਉਮਰ ਵਿਚ ਸਾਲ 1993 ਵਿਚ ਸਭ ਤੋਂ ਛੋਟੀ ਉਮਰ ਦੇ ਸਿਵਲ ਜੱਜ ਬਣੇ ਡਾ. ਤੇਜਵਿੰਦਰ ਸਿੰਘ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਦਾ ਨਾਮ ਉਦੋਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ ਸੀ ਅਤੇ ਹੁਣ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਪੀ.ਐਚ.ਡੀ ਦੀ ਡਿਗਰੀ ਹਾਸਲ ਕਰਕੇ ਉਨ੍ਹਾਂ ਨੇ ਇਕ ਹੋਰ ਰਿਕਾਰਡ ਸਿਰਜਿਆ ਹੈ।PPN2703201734
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਪ੍ਰੋ. ਅਰੁਨ ਕੁਮਾਰ ਗਰੋਵਰ ਯੂਨੀਵਰਸਿਟੀ ਦੀ ਸਲਾਨਾ ਕਾਨਵੋਕੇਸ਼ਨ ਮੌਕੇ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਤੇਜਵਿੰਦਰ ਸਿੰਘ ਨੂੰ ਕਾਨੂੰਨ ‘ਚ ਪੀ.ਐਚ.ਡੀ. ਡਿਗਰੀ ਪ੍ਰਦਾਨ ਕੀਤੀ। ਤੇਜਵਿੰਦਰ ਸਿੰਘ ਨੇ ਆਪਣੀ ਪੀ.ਐਚ.ਡੀ ਲਈ ਪੰਜਾਬ ਦੇ ਸੰਦਰਭ ਵਿੱਚ ‘ਭਾਰਤ ’ਚ ਅੱਤਵਾਦ ’ਤੇ ਕਾਬੂ ਪਾਉਣ ਲਈ ਵਿਧਾਨਕ ਪੇਸ਼ਬੰਦੀਆਂ’ ਨਾਮੀ ਆਪਣੇ ਵਿਸ਼ੇ ’ਤੇ ਡੂੰਘੀ ਖੋਜ ਕੀਤੀ ਹੈ।
ਉਹ ਇਤਿਹਾਸ ਇਹ ਹੈ ਕਿ ਡਾ. ਤੇਜਵਿੰਦਰ ਸਿੰਘ ਦੇ ਪਰਿਵਾਰ ਵਿਚ ਉਹ ਪੰਜਵੇਂ ਮੈਂਬਰ ਹਨ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਪ੍ਰਾਪਤ ਕੀਤੀ ਹੈ।ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ, ਪਤਨੀ ਅਤੇ ਭਰਾ ਕਾਨੂੰਨ ਦੀ ਵਿਦਿਆ ਗ੍ਰਹਿਣ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਲੜਕਾ ਵੀ ਕਾਨੂੰਨ ਦੀ ਵਿਦਿਆ ਗ੍ਰਹਿਣ ਕਰ ਰਿਹਾ ਹੈ।
ਜਿਕਰਯੋਗ ਹੈ ਕਿ ਡਾ. ਤੇਜਵਿੰਦਰ ਸਿੰਘ ਨੇ ਆਪਣੀ ਪੀ.ਐਚ.ਡੀ. ਲਈ ਪੰਜਾਬ ਦੇ ਸੰਦਰਭ ਵਿੱਚ ‘ਭਾਰਤ ’ਚ ਅੱਤਵਾਦ ’ਤੇ ਕਾਬੂ ਪਾਉਣ ਲਈ ਵਿਧਾਨਕ ਪੇਸ਼ਬੰਦੀਆਂ’ ਨਾਮੀ ਆਪਣੇ ਵਿਸ਼ੇ ’ਤੇ ਡੂੰਘੀ ਖੋਜ ਮੁਕੰਮਲ ਕੀਤੀ ਹੈ।
ਸਰਕਾਰੀ ਕਾਲਜ ਲੜਕੇ ਚੰਡੀਗੜ੍ਹ ਤੋਂ ਗ੍ਰੇਜੂਏਸ਼ਨ ਕਰਨ ਉਪਰੰਤ ਡਾ. ਤੇਜਵਿੰਦਰ ਸਿੰਘ ਨੇ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਅਤੇ ਦੋਵਾਂ ਇਮਤਿਹਾਨਾਂ ਵਿੱਚ ਉਹ ਮੈਰਿਟ ਵਿੱਚ ਰਹੇ। ਕਾਲਜ ਪੜ੍ਹਦਿਆਂ ਉਹ ਮੈਗਜ਼ੀਨ ਦੇ ਸੰਪਾਦਕ ਰਹੇ ਅਤੇ ਬਿਹਤਰੀਨ ਵਿਦਿਆਰਥੀ ਵਜੋਂ ਕਾਲਜ ਕਲਰ ਵੀ ਹਾਸਲ ਕੀਤਾ।ਡਾ. ਤੇਜਵਿੰਦਰ ਸਿੰਘ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨਕੋਟ ਦਾ ਕਹਿਣਾ ਹੈ ਕਿ ਪੜਨ ਦੀ ਕੋਈ ਉਮਰ ਨਹੀਂ ਹੁੰਦੀ ਵਿਅਕਤੀ ਨੂੰ ਆਪਣੇ ਵਿਅਕਤੀਤਵ ਦੇ ਨਿਖਾਰ ਦੇ ਲਈ ਹਮੇਸਾ ਗਿਆਨ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply