Wednesday, March 18, 2026

ਪਹਿਲੀ ਬੈਲਟ ਰੈਸਲਿੰਗ ਐਂਡ ਗੌਰੈਸ਼ ਚੈਂਪੀਅਨਸ਼ਿਪ 2016-17 ਸੰਪੰਨ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਰੂਪ ਇੰਟਰਨੈਸ਼ਨਲ ਵਿਖੇ ਲੜਕੇ ਲੜਕੀਆਂ ਦੀ ਰਾਸ਼ਟਰ ਪੱਧਰੀ 2 ਦਿਨਾਂ ਪਹਿਲੀ ਬੈਲਟ ਰੈਸਲਿੰਗ ਐਂਡ ਗੌਰੈਸ਼ ਚੈਂਪੀਅਨਸ਼ਿਪ 2016-17 ਸੰਪੰਨ ਹੋ ਗਈ।PPN2703201737ਪੰਜਾਬ ਬੈਲਟ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਸ਼ਰਮਾ ਦੇ ਬੇਮਿਸਾਲ ਪ੍ਰਬੰਧਾਂ ਤੇ ਅੰਤਰਰਾਸ਼ਟਰੀ ਕੋਚ ਮੈਡਮ ਰੂਬੀ ਮਲਹੌਤਰਾ ਅਤੇ ਉੱਘੇ ਖੇਡ ਪ੍ਰਮੋਟਰ ਮਨਿੰਦਰ ਸਿੰਘ ਮੰਨਾ ਦੀ ਦੇਖ-ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦੀ ਓਵਰ ਆਲ ਟ੍ਰਾਫੀ ਦਿੱਲੀ ਦੀ ਝੋਲੀ ਵਿੱਚ ਪਈ। 2 ਦਿਨਾ ਰਾਸ਼ਟਰ ਪੱਧਰੀ ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਦੇਸ਼-ਭਰ ਤੋਂ 200 ਖਿਡਾਰੀਆਂ ਨੇ ਆਪਣੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕੀਤਾ।ਜਿਸ ਦੌਰਾਨ ਦਿੱਲੀ ਪਹਿਲੇ, ਪੰਜਾਬ ਦੂਸਰੇ ਜਦੋਂ ਕਿ ਰਾਜਸਥਾਨ ਤੀਸਰੇ ਸਥਾਨ ਤੇ ਰਿਹਾ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਵਿਧਾਇਕ ਸੁਨੀਲ ਦੱਤੀ ਨੇ ਅਦਾ ਕੀਤੀ ਤੇ ਪ੍ਰਬੰਧਕਾਂ ਨੂੰ 1 ਲੱਖ ਰੁਪਏ ਦੀ ਸਰਕਾਰੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਜਦੋਂ ਕਿ ਐਮ.ਪੀ ਗੁਰਜੀਤ ਸਿੰਘ ਔਜ਼ਲਾ ਦੇ ਅਖਤਿਆਰੀ ਫੰਡ ਦੇ ਵਿੱਚੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਐਲਾਨ ਵੀ ਹੋਇਆ।ਜਨਰਲ ਸਕੱਤਰ ਰਵੀ ਸ਼ਰਮਾ ਨੇ ਆਏ ਹੋਏ ਖਿਡਾਰੀਆਂ, ਜੱਜਾਂ ਤੇ ਰੈਫਰੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਇੰਡੀਅਨ ਉਲੰਪਿਕ ਕਮੇਟੀ ਦੇ ਜੁਆਇੰਟ ਸੈਕਟਰੀ ਐਸ.ਐਮ.ਬਾਲੀ, ਜਨਰਲ ਸਕੱਤਰ ਤਰਸੇਮ ਸ਼ਰਮਾ, ਇਕਬਾਲ ਸਿੰਘ, ਗੌਰਵ ਮੰਗੋਤਰਾ, ਕਰਨ ਕੁਮਾਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਨੇਹਾ, ਜਸਬੀਰ ਸਿੰਘ ਛੇਹਰਟਾ, ਕਰਮਜੀਤ ਸਿੰਘ, ਦਿਕਸ਼ਾ, ਸੰਦੀਪ ਕੌਰ, ਕੌਸ਼ਲ ਕੁਮਾਰ, ਅਰੁਣ ਕੁਮਾਰ, ਧੀਰਜ ਵੈਦ, ਲਖਵਿੰਦਰ ਕੁਮਾਰ, ਅਜੈ ਥਾਪਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply