Tuesday, June 30, 2026

ਪ੍ਰਿੰ. ਮਨਿੰਦਰਜੀਤ ਕੌਰ ਊਸ਼ਾ ਸ਼ਰਮਾ ਯਾਦਗਾਰੀ ਐਵਾਰਡ ਨਾਲ ਸਨਮਾਨਿਤ

PPN2803201729ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਮਾਨਵਤਾ ਦੀ ਭਲਾਈ ਲਈ ਹਮੇਸ਼ਾਂ ਵੱਧ ਚੜ ਕੇ ਹਿੱਸਾ ਪਾਉਣ ਵਾਲੀ ਉਘੀ ਸਮਾਜ ਸੇਵਿਕਾ ਅਤੇ ਅਗੋਸ਼ ਸਪੈਸ਼ਲ ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਨੂੰ ਐਵਰਗਰੀਨ ਮਾਡਰਨ ਸਕੂਲ ਦੇ ਸੰਸਥਾਪਕ ਅਤੇ ਗਾਇਤਰੀ ਪਰਿਵਾਰ ਨੂੰ ਪ੍ਰਫੁੱਲਿਤ ਕਰਨ ਵਾਲੇ ਸਮਾਜ ਸੇਵਿਕਾ ‘ਊਸ਼ਾ ਸ਼ਰਮਾ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਐਵਰਗਰੀਨ ਮਾਡਰਨ ਸਕੂਲ ਦੇ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ ਅਤੇ ਪ੍ਰਿੰ. ਮੋਨਿਕਾ ਕਾਲੀਆ ਨੇ ਇਹ ਯਾਦਗਾਰੀ ਐਵਾਰਡ ਸਕੂਲ ਦੇ ਸਲਾਨਾ ਪ੍ਰੋਗਰਾਮ ਦੌਰਾਨ ਪ੍ਰਿੰ. ਮਨਿੰਦਰਜੀਤ ਕੌਰ ਨੂੰ ਭੇਟ ਕੀਤਾ।
ਚੇਅਰਮੈਨ ਤਰਸੇਮ ਸ਼ਰਮਾ ਅਨੁਸਾਰ ਸਕੂਲ ਦੇ ਸੰਸਥਾਪਕ ਊਸ਼ਾ ਸ਼ਰਮਾ ਨੇ ਜਿਥੇ ਉਮਰ ਦੇ ਕਈ ਵਰ੍ਹੇ ਵਿਦਿਆਰਥੀਆਂ ਨੂੰ ਗਿਆਨ ਵੰਡਣ ਦੇ ਲੇਖੇ ਲਾਏ, ਉਥੇ ਕਾਲੇ ਪਿੰਡ ਵਿਚ ਗਾਇਤਰੀ ਮੰਦਰ ਦੀ ਸਥਾਪਕਾ ਕਰਵਾ ਕੇ ਗਾਇਤਰੀ ਪਰਿਵਾਰ ਨੂੰ ਗੁਰੂ ਨਗਰੀ ਵਿਚ ਪ੍ਰਫੁੱਲਿਤ ਕੀਤਾ।ਸਕੂਲ ਵਿਚ ਸਰਬੱਤ ਦੇ ਭਲੇ ਲਈ ਹਵਨਯੱਗ ਅਤੇ ਮੰਤਰ ਉਚਾਰਨ ਦੀ ਰੀਤ ਪਾਈ, ਜੋ ਅੱਜ ਤੱਕ ਨਿਭਾਈ ਜਾ ਰਹੀ ਹੈ।ਉਨਾਂ ਕਿਹਾ ਕਿ ਪ੍ਰਿੰ. ਮਨਿੰਦਰਜੀਤ ਕੌਰ ਨੂੰ ‘ਊਸ਼ਾ ਰਾਣੀ ਯਾਦਗਾਰੀ ਐਵਾਰਡ’ ਦੇ ਕੇ ਸਮੂਹ ਸਕੂਲ ਨੂੰ ਵੱਡਾ ਫਖਰ ਮਹਿਸੂਸ ਹੋ ਰਿਹਾ ਹੈ, ਕਿਉਂਕਿ ਊਸ਼ਾ ਸ਼ਰਮਾ ਵਾਂਗ ਹੀ ਮਾਨਵਤਾ ਦੀ ਭਲਾਈ ਲਈ ਪ੍ਰਿੰ. ਮਨਿੰਦਰਜੀਤ ਕੌਰ ਅਥਾਹ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਆਗੋਸ਼ ਸਪੈਸ਼ਲ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ, ਡਾਇਰੈਕਟਰ ਬੋਰਡ ਮੈਂਬਰ ਰਾਕੇਸ਼ ਭਟਾਰਾ, ਰਮੇਸ਼ ਸ਼ਰਮਾ, ਪ੍ਰਿੰ. ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰ. ਗੀਤਾ ਸ਼ਰਮਾ ਵੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply