ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ)- ਜਿਸ ਤਰ੍ਹਾਂ ਹੁਣ ਆਮ ਕਿਹਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਆਪਣੇ ਸਿੱਖੀ ਧਰਮ ਤੋਂ ਮੁੱਖ ਮੋੜ ਰਹੀ ਹੈ ਅਤੇ ਪਤਿਤ ਹੋ ਰਹੀ ਹੈ, ਪ੍ਰੰਤੂ ਅਜੇ ਵੀ ਅਨੇਕਾਂ ਬੱਚੇ ਅਜਿਹੇ ਹਨ, ਜੋ ਪੂਰੀ ਤਰ੍ਹਾਂ ਸਿੱਖੀ ਨਾਲ ਜੁੜੇ ਹੋਏ ਅਤੇ ਸਿੱਖੀ ਸਿਧਾਤਾਂ ਨੂੰ ਅਪਣਾ ਰਹੇ ਹਨ।ਇਹ ਸ਼ਬਦ ਮਾਸਟਰ ਸੁਖਦੇਵ ਸਿੰਘ ਅਮਰਗੜ੍ਹ ਨੇ ਕਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਿਸ਼ਨ ਵੀ ਅੱਜਕੱਲ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਅਤੇ ਨਸ਼ਿਆਂ ਵੱਲ ਪੈ ਰਹੇ ਬੱਚਿਆਂ ਨੂੰ ਰੋਕਣਾ ਬਣਾਇਆ ਹੋਇਆ ਹੈ।ਨਵੰਬਰ 2016 ਵਿੱਚ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲਈ ਧਾਰਮਿਕ ਪ੍ਰੀਖਿਆ ਵਿੱਚ ਸਮਰਾਲਾ ਇਲਾਕੇ ਦੇ ਬਹੁਤ ਸਾਰੇ ਬੱਚੇ ਬੈਠੇ ਸਨ।ਪਿੰਡ ਬਹਿਲੋਲਪੁਰ ਪਿੰਡ ਦੀ 10+2 ਦੀ ਵਿਦਿਆਰਥਣ ਰਣਜੀਤ ਕੌਰ ਪੁੱਤਰੀ ਸੋਹਣ ਸਿੰਘ ਖਾਲਸਾ ਨੇ ਇਸ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਰਕਾਰੀ ਸੀਨੀ: ਸੈਕੰ: ਸਕੂਲ ਬਹਿਲੋਲਪੁਰ ਵਿਖੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਣਜੀਤ ਕੌਰ ਨੂੰ ਇਨਾਮ ਵਿੱਚ ਪ੍ਰਾਪਤ ਹੋਈ 1500 ਰੁਪਏ ਦੀ ਰਾਸ਼ੀ ਮਾਸਟਰ ਸੁਖਦੇਵ ਸਿੰਘ ਸਿੰਘ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਭੇਂਟ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸੁਖਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਸਰਾਹਨਾ ਕੀਤੀ ਅਤੇ ਬੱਚੀ ਨੂੰ ਅਸ਼ੀਰਵਾਦ ਦਿੱਤਾ।
Check Also
ਪਿੰਗਲਵਾੜਾ ਪਲੇ ਜੁੜਵੇਂ ਭਰਾਵਾਂ ਸੋਹਣੇ ਅਤੇ ਮੋਹਣੇ ਨੂੰ ਐਸ.ਆਈ.ਆਰਤਹਿਤ ਬੀ.ਐਲ.ਓ ਨੇ ਸੌਂਪੇ ਗਣਨਾ ਫਾਰਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ …
Punjab Post Daily Online Newspaper & Print Media