ਸਮਰਾਲਾ, 28 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਕੰਮ ਕਰਦੇ ਮੁਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸ਼ਜ਼ ਯੂਨੀਅਨ (ਰਜਿ: 49) ਵੱਲੋਂ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਸਮਰਾਲਾ ਮੰਡਲ ਦੇ ਮੁਲਾਜ਼ਮਾਂ ਨੇ ਇੰਨ ਡੋਰ ਸਬ ਸਟੇਸ਼ਨ ਵਿਖੇ ਧਰਨਾ ਦੇ ਕੇ ਐਸ.ਡੀ.ਐਮ ਸਰਮਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਡਲ ਸਮਰਾਲਾ ਦੇ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ ਅੱਜ ਦੇ ਰੋਸ ਧਰਨੇ ਵਿੱਚ ਸਮਰਾਲਾ ਮੰਡਲ ਅਧੀਨ ਵੱਖ ਵੱਖ ਸਬ ਡਵੀਜਨ ਦੇ ਮੁਲਾਜ਼ਮਾਂ ਤੋਂ ਇਲਾਵਾ ਰਿਟਾਇਰੀ ਸਾਥੀਆਂ ਨੇ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ। ਇਸ ਰੋਸ ਪ੍ਰਦਰਸ਼ਨ ਵਿੱਚ ਜਥੇਬੰਦੀ ਵੱਲੋਂ ਮੈਨੇਜਮੈਂਟ ਨੂੰ ਦਿੱਤੇ 22 ਮੰਗਾਂ ਦੇ ਮੰਗ ਪੱਤਰ ਤੇ ਵਿਚਾਰ ਵਟਾਂਦਰਾਂ ਕਰਦੇ ਹੋਏ ਮੰਗ ਕੀਤੀ ਗਈ ਕਿ ਪਟਿਆਲਾ ਸਰਕਲ ਦੇ ਡਿਸਮਿਸ ਆਗੂਆਂ ਨੂੰ ਮੁੜ ਬਹਾਲ ਕੀਤਾ ਜਾਵੇ, ਬਿਜਲੀ ਐਕਟ 1948 ਦੇ ਅਨੁਸਾਰ ਸੇਵਾ ਸ਼ਰਤਾਂ ਬਹਾਲ ਰੱਖੀਆਂ ਜਾਣ। ਜਨਵਰੀ 2016 ਤੋਂ ਦੋ ਧਿਰੀ ਗੱਲਬਾਤ ਰਹੀਂ ਸਕੇਲ ਸੋਧੇ ਜਾਣ, ਬਿਜਲੀ ਅਦਾਰੇ ਵਿੱਚ ਕੰਮ ਕਰਦੇ ਕੰਨਰੈਕਟਰ ਤੇ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਖਾਲੀ ਪੋਸਟਾਂ ਪੱਕੀ ਭਰਤੀ ਰਾਹੀਂ ਭਰੀਆਂ ਜਾਣ, 66 ਕੇ. ਵੀ ਗਰਿੱਡਾਂ ਨੂੰ ਠੇਕੇ ਤੇ ਦੇਣ ਦੀ ਯੋਜਨਾ ਰੱਦ ਕੀਤੀ ਜਾਵੇ, ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੀ ਨੀਤੀ ਵਾਪਸ ਲਈ ਜਾਵੇ ਅਤੇ ਥਰਮਲਾਂ ਵਿਚੋਂ ਕੱਢੇ ਕਾਮੇ ਮੁੜ ਰੱਖੇ ਜਾਣ, ਦੋ ਪੜਾਵੀਂ ਸਿਸਟਮ ਲਾਗੂ ਕਰਨ ਦੇ ਯਤਨਾ ਰਾਹੀਂ ਕੀਤੀਆਂ ਜਾ ਰਹੀਆਂ ਪੋਸਟਾਂ ਬਹਾਲ ਰੱਖੀਆਂ ਜਾਣ। ਆਊਟ ਸੋਰਸਿੰਗ ਦੀ ਨੀਤੀ ਅਤੇ ਠੇਕਾਦਾਰੀ ਪ੍ਰਬੰਧ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮ ਦੇ ਬਰਾਬਰ ਦਸੰਬਰ 2011 ਤੋਂ ਰਹਿੰਦਾ ਪੇ ਬੈਂਡ ਦਿੱਤਾ ਜਾਵੇ।
ਇਸ ਰੋਸ ਪ੍ਰਦਰਸ਼ਨ ਨੂੰ ਅਮਰੀਕ ਸਿੰਘ, ਸਰੂਪ ਸਿੰਘ ਗੜ੍ਹੀ, ਮਲਕੀਤ ਸਿੰਘ, ਸੁਰਜੀਤ ਕੁਮਾਰ, ਜਗਦੀਸ਼ ਸਿੰਘ, ਜੀਵਨ ਨਾਥ, ਕੁਲਵਿੰਦਰ ਸਿੰਘ, ਡਵੀਜ਼ਨ ਆਗੂ ਦਰਸ਼ਨ ਸਿੰਘ, ਜਸਵੰਤ ਸਿੰਘ, ਸੰਗਤ ਸਿੰਘ ਸੇਖੋਂ ਅਤੇ ਸਰਕਲ ਪ੍ਰਧਾਨ ਭਰਪੂਰ ਸਿੰਘ ਤੋਂ ਇਲਾਵਾ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਸਿੰਕਦਰ ਸਿੰਘ ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਪਾਸ ਕੀਤੇ ਇੱਕ ਮਤੇ ਰਾਹੀਂ ਮਾਰੂਤੀ ਸਜ਼ੂਕੀ ਸੰਘਰਸ਼ ਕਰਦੇ ਕਾਮਿਆਂ ਨੂੰ ਮਾਲਕਾਂ ਦੀ ਸਹਿ ਤੇ ਦਿੱਤੀਆਂ ਸਜ਼ਾਵਾਂ ਰੱਦ ਕੀਤੀਆਂ ਜਾਣ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media