Friday, May 1, 2026

ਕਮਿਉਨਟੀ ਹੈਲਥ ਸੈਜ਼ਟਰ ਵੇਰਕਾ ਨੇ ਨਸ਼ੇ ਵਿਰੁੱਧ ਜਾਗਰਕਾ ਰੈਲੀ ਕੱਢੀ

PPN3003201710ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਓ ਮੁਹਿੰਮ ਅਧੀਨ ਕਮਿਉਨਟੀ ਹੈਲਥ ਸੈਜ਼ਟਰ ਵੇਰਕਾ ਦੇ ਐਸ.ਐਮ.ਓ ਡਾ. ਵਿਜੇ ਸਰੋਆ ਅਤੇ ਸਮੂਹ ਸਟਾਫ ਦੇ ਨਾਲ ਸ਼ਹਿਰ ਦੇ ਸਕੂਲਾਂ ਅਤੇ ਨਰਸਿੰਗ ਕਾਲਜਾਂ ਵਲੋ ਸ਼ਹਿਰ ਵਿੱਚ ਆਮ ਜਨਤਾ ਨੂੰ ਜਾਗਰੂਕ ਕਰਨ ਵਾਸਤੇ ਰੈਲੀ ਕੱਢੀ ਗਈ।ਇਸ ਰੈਲੀ ਦੀ ਅਗਵਾਈ ਡਾ. ਪ੍ਰਭਦੀਪ ਕੌਰ ਜੌਹਲ ਡਿਪਟੀ ਮੈਡੀਕਲ ਕਮਿਸ਼ਨਰ ਪੀ.ਐਚ.ਐਸ.ਸੀ ਅੰਮ੍ਰਿਤਸਰ ਨੇ ਕੀਤੀ।ਰੈਲੀ ਰਾਹੀ ਆਮ ਜਨਤਾ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਅਤੇ ਇਹ ਦੱਸਿਆ ਗਿਆ ਕਿ ਨਸ਼ੇੇ ਦੇ ਰੋਗੀ ਲਈ ਸਵਾਮੀ ਵਿਵੇਕਾਨੰਦ ਨਸ਼ਾ ਛੁੱਡਾਊ ਕੇਂਦਰ, ਮੈਡੀਕਲ ਕਾਲਜ ਅਤੇ ਸਰਕਾਰੀ ਨਸ਼ਾ ਮੁੜ ਵਸਾਊ ਕੇਂਦਰ ਨੇੜੇ ਸਥਾਨਕ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਵੱਧ ਤੋ ਵੱਧ ਫਾਇਦਾ ਲੈਣ।ਰੈਲੀ ਦੌਰਾਨ ਨਸ਼ੇ ਵਿੱਚ ਫਸੇ ਵਿਅਕਤੀਆਂ ਦੀ ਜਾਨ ਬਚਾਉਣ ਗੁਰਦੁਆਰਾ ਸਾਹਿਬ ਵੇਰਕਾ ਵਿਖੇ ਅਰਦਾਸ ਕਰਵਾ ਕੇ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply