Thursday, February 26, 2026

ਗਲੀ ਨੂੰ ਲੈ ਕੇ ਹੋਏ ਝਗੜੇ ਵਿਚ ਚਾਰ ਜ਼ਖ਼ਮੀ

PPN3003201712ਫਾਜ਼ਿਲਕਾ, 30 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਘਟਿਆਂ ਵਾਲੀ ਬੋਦਲਾ ਵਿਚ ਗਲੀ ਨੂੰ ਲੈਕੇ ਹੋਏ ਝਗੜੇ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਦੀਪੋ ਬਾਈ (40) ਵਾਸੀ ਪਿੰਡ ਘਟਿਆਂ ਵਾਲੀ ਬੋਦਲਾ ਨੇ ਦੱਸਿਆ ਕਿ ਉਨਾਂ ਦੇ ਘਰ ਦੇ ਅੱਗੇ ਤੋਂ ਜਾਣ ਵਾਲੀ ਗਲੀ ਉਨਾਂ ਦੀ ਆਪਣੀ ਹੈ ਅਤੇ ਉਨਾਂ ਦੇ ਗੁਆਂਢੀ ਵਿਅਕਤੀ ਅਖੌਤੀ ਰੂਪ ਨਾਲ ਉਕਤ ਗਲੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ।ਜਿਸ ਸਬੰਧੀ ਉਨਾਂ ਦਾ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਿਆ ਹੈ।ਉਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.30 ਵਜੇ ਜਦੋਂ ਉਹ ਆਪਣੇ ਘਰ ਵਿਚ ਬੈਠੇ ਸਨ ਤਾਂ ਗੁਆਂਢੀ ਔਰਤਾਂ ਨੇ ਉਨਾਂ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਅਤੇ ਉਸ ਦੀ ਨੂੰਹ ਗੁਰਮੀਤ ਕੌਰ (20) ਨੇ ਉਕਤ ਔਰਤਾਂ ਦਾ ਵਿਰੋਧ ਕੀਤਾ ਤਾਂ ਉਕਤ ਗੁਆਂਢੀ ਔਰਤਾਂ ਅਤੇ ਆਦਮੀਆਂ ਨੇ ਉਨਾਂ ਦੇ ਨਾਲ ਝਗੜਾ ਕਰਕੇ ਮਾਰਕੁੱਟ ਕੀਤੀ ਅਤੇ ਉਨਾਂ ਦੇ ਘਰ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਾਇਆ।ਝਗੜੇ ਵਿਚ ਉਸ ਦੇ ਅਤੇ ਉਸਦੀ ਨੂੰਹ ਦੇ ਸਰੀਰ ਤੇ ਸੱਟਾਂ ਲੱਗੀਆਂ ਹਨ।
ਦੂਸਰੇ ਪਾਸੇ ਇਸੇ ਝਗੜੇ ਵਿਚ ਜ਼ਖ਼ਮੀ ਰੇਸ਼ਮ ਸਿੰਘ (50) ਵਾਸੀ ਪਿੰਡ ਘਟਿਆਂ ਵਾਲੀ ਬੋਦਲਾ ਨੇ ਦੱਸਿਆ ਕਿ ਉਨਾਂ ਦੇ ਅਤੇ ਉਨਾਂ ਦੇ ਘਰ ਤੋਂ ਕੁੱਝ ਦੂਰੀ ‘ਤੇ ਰਹਿਣ ਵਾਲੇ ਉਨਾਂ ਦੇ ਗੁਆਂਢੀਆਂ ਦੇ ਘਰ ਦੇ ਸਾਹਮਣੇ ਸਰਕਾਰੀ ਗਲੀ ਬਣੀ ਹੋਈ ਹੈ ਅਤੇ ਉਕਤ ਵਿਅਕਤੀ ਗਲੀ ਵਾਸੀ ਉਸ ਦੇ ਭਰਾ ਨੂੰ ਘਰ ਦਾ ਪਾਣੀ ਗਲੀ ਵਿਚ ਬਣੀ ਨਾਲੀ ਵਿਚ ਨਹੀਂ ਛੱਡਣ ਦਿੰਦੇ ਅਤੇ ਨਾ ਹੀ ਪਖਾਨਾ ਬਣਾਉਣ ਦਿੰਦੇ ਹਨ।ਜਿਸ ਕਾਰਨ ਉਨਾਂ ਦਾ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਿਆ ਹੈ।ਉਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.30 ਵਜੇ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਅਤੇ ਜਦੋਂ ਉਹ ਗਲੀ ਦੇ ਨੇੜੇ ਪਹੰੁਚਿਆ ਤਾਂ ਉਕਤ ਗੁਆਂਢੀ ਵਿਅਕਤੀਆਂ ਨੇ ਰੰਜਿਸ਼ ਦੇ ਚਲਦੇ ਉਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੀ ਭਾਬੀ ਸੁਰਜੀਤ ਕੌਰ (45) ਨੇ ਝਗੜੇ ਵਿਚ ਵਿਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਵੀ ਕੁੱਟ ਦਿੱਤਾ। ਜਿਸ ਕਾਰਨ ਉਸ ਦੇ ਸਿਰ ਅਤੇ ਪੈਰ ਅਤੇ ਉਸਦੀ ਭਾਬੀ ਦੇ ਮੂੰਹ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ। ਸਾਰਿਆਂ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply