ਫਾਜ਼ਿਲਕਾ, 31 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਉਪਮੰਡਲ ਦੀ ਢਾਣੀ ਖਰਾਸ ਵਾਲੀ ਵਾਸੀ ਸੈਨਿਕ ਕੁਲਵੰਤ ਸਿੰਘ ਜੋਕਿ ਜੰਮੂ ਅਤੇ ਕਸ਼ਮੀਰ ਵਿਚ ਤੈਨਾਤ ਸੀ ਦੇ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਕੁਲਵੰਤ ਸਿੰਘ ਜਿਸਦਾ 2 ਫਰਵਰੀ 2017 ਨੂੰ ਵਿਆਹ ਹੋਇਆ ਸੀ ਅਤੇ 4 ਮਾਰਚ ਨੂੰ ਉਹ ਆਪਣੀ ਡਿਊਟੀ ਤੇ ਜੰਮੂ ਕਸ਼ਮੀਰ ਵਾਪਸ ਚਲਾ ਗਿਆ ਸੀ ਦੇ ਸ਼ਹੀਦ ਹੋਣ ਦੀ ਖ਼ਬਰ ਅੱਜ ਸਵੇਰੇ ਜਿਵੇਂ ਹੀ ਪਰਿਵਾਰ ਵਾਲਿਆਂ ਨੂੰ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੂੱਟ ਪਿਆ ਅਤੇ ਘਰ ਵਿਚ ਕੋਹਰਾਮ ਮੱਚ ਗਿਆ। ਕੁਲਵੰਤ ਸਿੰਘ ਦੀ ਨਵੀਂ ਵਿਆਹੀ ਪਤਨੀ ਦਲਜਿੰਦਰ ਕੌਰ ਜੋਕਿ ਫਾਜ਼ਿਲਕਾ ਦੇ ਨੇੜਲੇ ਪਿੰਡ ਜੋੜਕੀ ਅੰਧੇਵਾਲੀ ਦੀ ਰਹਿਣ ਵਾਲੀ ਹੈ ਦੇ ਤਾਂ ਹੱਥਾ ਦੀ ਅੱਜੇ ਮਹਿੰਦੀ ਵੀ ਨਹੀਂ ਸੁੱਕੀ ਹੈ ਕਿ ਉਸ ਤੇ ਇਹ ਦੁੱਖਾਂ ਦਾ ਪਹਾੜ ਟੂੱਟ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਪਿਤਾ ਗੁਰਦੀਪ ਸਿੰਘ ਜੋਕਿ ਮਿਹਨਤ ਮਜ਼ਦੂਰੀ ਕਰਦਾ ਹੈ ਨੇ ਦੱਸਿਆ ਕਿ ਉਸਦੇ ਦੋ ਲੜਕੇ ਵੱਡਾ ਮਲਕੀਤ ਸਿੰਘ ਅਤੇ ਛੋਟਾ ਕੁਲਵੰਤ ਸਿੰਘ ਹਨ। ਜਿਸ ਵਿਚ ਮਲਕੀਤ ਸਿੰਘ ਉਸਦੇ ਨਾਲ ਹੀ ਮਜ਼ਦੂਰੀ ਕਰਦਾ ਹੈ ਜਦਕਿ ਕੁਲਵੰਤ ਸਿੰਘ ਸਾਲ 2009 ਵਿਚ ਸੈਨਾ ਵਿਚ ਭਰਤੀ ਹੋ ਪਗਿਆ ਸੀ। ਕੁਲਵੰਤ ਸਿੰਘ ਦਾ ਵਿਆਹ ਇਸੇ ਸਾਲ 2 ਫਰਵਰੀ ਨੂੰ ਹੋਇਆ ਸੀ ਜਦਕਿ ਉਸਦੀ ਇੱਕ ਬੇਟੀ ਕ੍ਰਿਸ਼ਨਾ ਬਾਈ ਜੋ ਦੋਵ੍ਹਾਂ ਭਰਾਵਾਂ ਦੀ ਇੱਕਲੋਤੀ ਭੈਣ ਹੈ ਦਾ ਵਿਆਹ ਵੀ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ।
ਕੁਲਵੰਤ ਸਿੰਘ ਦਾ ਪੱਕਾ ਬਣਿਆ ਮਕਾਨ ਜਿਸ ਨੂੰ ਕੁਝ ਸਮੇਂ ਪਹਿਲਾਂ ਹੀ ਰੰਗਾਇਆ ਗਿਆ ਸੀ ਅਤੇ ਜਿਸਦੇ ਡਰਾਇੰਗ ਰੂਮ ਵਿਚ ਕੁਲਵੰਤ ਸਿੰਘ ਨੂੰ ਵਿਆਹ ਦੇ ਸਮੇਂ ਮਿਲਿਆ ਮੋਟਰ ਸਾਇਕਲ ਜਿਸਦੇ ਪਿੱਛੇ ਜੈਹਿੰਦ ਲਿਖਿਆ ਹੋਇਆ ਅਸੀ ਦੇ ਵੇਹੜੇ ਵਿਚ ਦੇ ਵਿਆਹਾਂ ਦੀਆਂ ਖੁਸ਼ੀਆਂ ਤੋਂ ਬਾਅਦ ਮਾਤਮ ਦਾ ਮਹੋਲ ਸੀ। ਕੁਲਵੰਤ ਸਿੰਘ ਦੀ ਮਾਤਾ ਕੋਸ਼ਲਿਆ ਬਾਈ ਅਤੇ ਹੋਰ ਪਰਿਵਾਰਕ ਮੈਂਬਰ ਜਿੱਥੇ ਕੁਲਵੰਤ ਸਿੰਘ ਦੀ ਸ਼ਹਾਦਤ ਤੇ ਹੋਂਸਲੇ ਵਿਚ ਸੀ ਉੱਥੇ ਹੀ ਕੁਲਵੰਤ ਸਿੰਘ ਨੂੰ ਯਾਦ ਕਰ ਰਹੇ ਸਨ। ਕੁਲਵੰਤ ਸਿੰਘ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਨੂੰ ਸਵੇਰੇ ਸੈਨਾ ਤੋਂ ਫੋਨ ਆਇਆ ਕਿ ਉਸਦੇ ਭਰਾ ਨੂੰ ਗੋਲੀ ਲੱਗੀ ਹੈ। ਕੁਝ ਸਮੇਂ ਬਾਅਦ ਫਿਰ ਫੋਨ ਆਇਆ ਕਿ ਉਸਦਾ ਭਰਾ ਜੰਮੂ ਅਤੇ ਕਸ਼ਮੀਰ ਵਿਚ ਸ਼ਹੀਦ ਹੋ ਗਿਆ ਹੈ। ਉਸਨੇ ਦੱਸਿਆ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਸ਼ਹੀਦ ਕੁਲਵੰਤ ਸਿੰਘ ਦੇਹ 1 ਅਪ੍ਰੈਲ ਨੂੰ ਸਵੇਰੇ ਇਥੇ ਪਹੁੰਚੇਗਾ। ਜਿਸਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media