ਅੰਮ੍ਰਿਤਸਰ, 2 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਹੁਣ ਫੁੱਲੀਆਂ ਨਾੜਾਂ (ਵੇਰੀਕੋਜ਼ ਵੇਨਜ਼) ਦਾ ਇਲਾਜ਼ ਬਹੁਤ ਆਸਾਨੀ ਨਾਲ ਅਤੇ ਬਿਨਾ ਜ਼ਿਆਦਾ ਤਕਲੀਫ਼, ਬਿਨਾ ਜ਼ਿਆਦਾ ਦਿਨ ਹਸਪਤਾਲ `ਚ ਰੁਕੇ ਤੇ ਬਿਨਾ ਜ਼ਿਆਦਾ ਖੂਨ ਵਹਾਏ ਲੇਜ਼ਰ ਨਾਲ ਹੋ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਪਰਮਜੀਤ ਸਿੰਘ ਕਾਹਲੋਂ ਲੈਪ੍ਰੋਸਕੋਪਿਕ ਸਰਜਨ ਅਮਨਦੀਪ ਹਸਪਤਾਲ ਕਰਦਿਆਂ ਕਿਹਾ ਕਿ ਹੁਣ 80 ਫ਼ੀਸਦੀ ਅਪ੍ਰੇਸ਼ਨ ਲੇਪ੍ਰੋਸਕੋਪੀ ਨਾਲ ਹੀ ਕੀਤੇ ਜਾ ਰਹੇ ਹਨ, ਜਿਸ ਨਾਲ ਮਰੀਜ਼ ਨੂੰ ਜ਼ਿਆਦਾ ਤਕਲੀਫ਼ ਨਹੀਂ ਹੁੰਦੀ।ਅੰਮ੍ਰਿਤਸਰ ਸਿਟੀ ਮੈਡੀਕਲ ਸੋਸਾਇਟੀ ਵੱਲੋਂ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਸਥਾਨਕ ਰੈਸਟੋਰੈਂਟ ਵਿਖੇ ਮੈਂਬਰ ਡਾਕਟਰਾਂ ਲਈ ਆਯੋਜਿਤ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਡਾ. ਪਰਮਜੀਤ ਸਿੰਘ ਕਾਹਲੋਂ ਤੇ ਡਾ. ਕਮਲ ਦੇਵਗਨ ਬਤੌਰ ਮੁੱਖ ਮਹਿਮਾਨ ਅਤੇ ਅੰਮ੍ਰਿਤਸਰ ਦੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਤੇ ਧਰਮ ਪਤਨੀ ਅਨਲਦੀਪ ਰਾਏ ਆਹੂਜਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਨ।
ਈ.ਐਨ.ਟੀ ਸਪੈਸਲਿਸਟ ਡਾ. ਕਮਾਲ ਦੇਵਗਨ ਨੇ ਇਸ ਮੌਕੇ ਬਦਲਦੇ ਮੌਸਮ `ਚ ਹੋਣ ਵਾਲੀ ਅਲਰਜ਼ੀ ਦੀ ਜਾਣਕਾਰੀ ਅਤੇ ਇਸ ਤੋਂ ਬਚਣ ਦੇ ਉਪਾਅ ਦੱਸੇ।ਇਸ ਤੋਂ ਇਲਾਵਾ ਓਨ੍ਹਾਂ ਨੇ ਵਗਦੇ ਕੰਨ ਦੇ ਇਲਾਜ਼, ਘੁਰ੍ਹਾੜਿਆਂ ਦੀ ਸਮੱਸਿਆ ਤੋਂ ਛੁਟਕਾਰਾ, ਨੱਕ ਦੀ ਵਧੀ ਹੱਡੀ ਦਾ ਲੇਜ਼ਰ ਰਾਹੀਂ ਇਲਾਜ਼ ਆਦਿ ਵਿਸ਼ਿਆਂ `ਤੇ ਵੀ ਚਾਨਣ ਪਾਇਆ।ਅਮਨਦੀਪ ਹਸਪਤਾਲ ਤੋਂ ਆਏ ਡਾ. ਪਰਮਜੀਤ ਸਿੰਘ ਕਾਹਲੋਂ ਤੇ ਡਾ. ਕਮਾਲ ਦੇਵਗਨ ਨੂੰ ਅੰਮ੍ਰਿਤਸਰ ਸਿਟੀ ਮੈਡੀਕਲ ਸੋਸਾਇਟੀ ਦੇ ਪ੍ਰਧਾਨ ਡਾ. ਅਵਤਾਰ ਸਿੰਘ ਲੂਥਰਾ ਤੇ ਜਨਰਲ-ਸਕੱਤਰ ਡਾ. ਵਰਿੰਦਰ ਸ਼ਰਮਾ ਨੇ ਸਨਮਾਨਿਤ ਕੀਤਾ।ਇਸ ਮੌਕੇ ਡਾ. ਵਿਵੇਕ ਸਹਿਗਲ, ਡਾ. ਵਿਜੇ ਹਸਤੀਰ, ਤੇ ਡਾ. ਧਰਮ ਪਾਲ ਆਦਿ ਵੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media