Friday, March 27, 2026

ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਖਿਲਾਫ ਕੀਤੀ ਨਾਅਰੇਬਾਜ਼ੀ – ਰੋਸ ਮਾਰਚ ਕੱਢਿਆ

ਧੂਰੀ, 1 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਧੂਰੀ ਸ਼ਹਿਰ ਅੰਦਰ ਅੱਜ ਸੈਂਕੜੇ ਮਾਪਿਆਂ ਨੇ ਨਗਰ ਕੌਂਸਲ ਦੇ ਪਾਰਕ ਵਿੱਚ ਇੱਕਠੇ ਹੋ ਕੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੀ ਪੜਾਈ ਦੇ ਨਾਂ `ਤੇ ਕੀਤੀ ਜਾ ਰਹੀ ਨਜ਼ਾਇਜ ਲੁੱਟ ਦੇ ਖਿਲਾਫ ਨਾਅਰੇਬਾਜ਼ੀ ਕੀਤੀ।PPN0104201716ਮਾਪਿਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਿੱਦਿਆ ਦੇ ਨਾਂ `ਤੇ ਲੋਕਾਂ ਦੀ ਲੁੁੱੱਟ-ਖਸੁੱਟ ਕਰਦੇ ਹਨ ਅਤੇ ਕਈ ਸਕੂਲਾਂ ਨੇ ਤਾਂ ਸਕੂਲ ਦੇ ਨਾਮ ਨਾਲ `ਮੰਦਰ` ਜਿਹਾ ਪਵਿੱਤਰ ਸ਼ਬਦ ਵੀ ਲਗਾ ਕੇ ਰੱਖਿਆ ਹੋਇਆ ਹੈ।ਸਕੂਲਾਂ ਵਿੱਚੋਂ ਹੀ ਵਿਦਿਆਰਥੀਆਂ ਨੂੰ ਦੁਗਨੇ ਰੇਟਾਂ `ਤੇ ਕਾਪੀਆਂ-ਕਿਤਾਬਾਂ ਅਤੇ ਵਰਦੀਆਂ ਆਦਿ ਵੇਚ ਕੇ ਬੱਚਿਆਂ ਦੀ ਨਜ਼ਾਇਜ ਲੁੱਟ ਕਰਦੇ ਹਨ।ਇੱਕਤਰ ਮਾਪਿਆਂ ਨੇ ਕਿਹਾ ਕਿ ਧੂਰੀ ਵਿੱਚ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜਾਉਣ ਵਾਲੇ ਮਾਪਿਆਂ ਨੂੰ ਇੱਕ ਪਲੇਟਫਾਰਮ `ਤੇ ਇਕੱਠੇ ਹੋ ਕੇ ਇਹਨਾਂ ਸਕੂਲਾਂ ਖਿਲਾਫ ਸੰਘਰਸ਼ ਵਿੱਢਣ ਦੀ ਲੋੜ ਹੈ।ਉਹਨਾਂ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਨਜ਼ਾਇਜ ਲੁੱਟ ਅਤੇ ਧੱਕੇਸ਼ਾਹੀ ਖਤਮ ਕਰਾਉਣ ਲਈ ਸਿੱਖਿਆ ਵਿਭਾਗ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦੇਣ।ਇਸ ਮੌਕੇ ਮਾਪਿਆਂ ਵੱਲੋਂ ਸਪੀਕਰ ਲਗਾ ਕੇ ਸ਼ਹਿਰ ਵਿੱਚੋਂ ਪ੍ਰਾਈਵੇਟ ਸਕੂਲਾਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਇੱਕ ਰੋਸ ਮਾਰਚ ਵੀ ਕੱਢਿਆ ਗਿਆ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply