Sunday, June 14, 2026

ਆਲ ਇੰਡੀਆ ਜੀ.ਡੀ.ਐਸ ਯੂਨੀਅਨ ਵੱਲੋ 6 ਅਪ੍ਰੈਲ ਨੂੰ ਦਿੱਲੀ ’ਚ ਪਾਰਲੀਮੈਂਟ ਮਾਰਚ ਦੀ ਤਿਆਰੀ

ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਆਲ ਇੰਡੀਆ ਜੀਡੀਐਸ ਯੂਨੀਅਨ ਫਿਰੋਜ਼ਪੁਰ ਡਵਿਜਨ ਦੀ ਇੱਕ ਮੀਟਿੰਗ ਡਵਿਜਨ ਪ੍ਰਧਾਨ ਸੁਖਮੰਦਰ ਸਿੰਘ ਜਲਾਲਾਬਾਦ  ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਜਨਰਲ ਸਕੱਤਰ ਐਸ.ਐਸ. ਮਹਾਦਵਈਆ ਦੇ ਨਿਰਦੇਸ਼ਾ ਮੁਤਾਬਕ 6 ਅਪ੍ਰੈਲ 2017 ਨੂੰ ਦਿੱਲੀ ਵਿਚ ਪਾਰਲੀਮੈਂਟ ਮਾਰਚ ਦੇ ਲਈ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਲੈਕੇ ਜਾਣ ਸਬੰਧੀ ਦੱਸਿਆ ਗਿਆ।ਮੀਟਿੰਗ ਵਿਚ ਫਿਰੋਜ਼ਪੁਰ ਡਵਿਜ਼ਨ ਦੇ ਡਵਿਜ਼ਨ ਸਕੱਤਰ ਓਮ ਪ੍ਰਕਾਸ਼ ਸ਼ਰਮਾ, ਅਬੋਹਰ ਤੋਂ ਸੁਰਿੰਦਰ ਸਿੰਘ ਸ਼ਾਖਾ ਸਕੱਤਰ, ਵਿਜੈ ਕੁਮਾਰ ਅਬੋਹਰ, ਰਾਮ ਪ੍ਰਤਾਪ, ਨਰੇਸ਼ ਕੁਮਾਰ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।
ਸੰਬੋਧਤ ਕਰਦੇ ਹੋਏ ਸਹਾਇਕ ਸਕੱਤਰ ਪੰਜਾਬ ਸ਼ਗਨ ਲਾਲ ਉਪਨੇਜਾ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾਂ ਨੂੰ ਲੈਕੇ ਦਿੱਲੀ ਜਾਣਗੇ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਨਗੇ ਕਿ 7ਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਦਿੱਲੀ ਡਾਕ ਭਵਨ ਦੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply