Sunday, June 28, 2026

ਪਰਵਾਸੀ ਭਾਰਤੀਆਂ ਲਈ ਬੀਮਾ ਯੋਜਨਾ ਬੰਦ

ਸੰਦੌੜ, 6 ਅ੍ਰਪੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਦੇਸ਼ ਜਾਣ ਵਾਲੇ ਕਾਮਿਆਂ ਦੇ ਇੱਕ ਖ਼ਾਸ ਵਰਗ ਦੀ ਸਮਾਜਿਕ ਸੁਰੱਖਿਆ ਮੁੱਦਿਆਂ ਨਾਲ ਜੁੜੀ ਯੋਜਨਾ ਬੰਦ ਹੋਣ ਜਾ ਰਹੀ ਹੈ। ਹੁਣ ਸਰਕਾਰ ਅਜਿਹੇ ਕਰਮਚਾਰੀਆਂ ਨੂੰ ਬੀਮਾ ਕਵਰ ਮੁਹੱਈਆ ਕਰਾਉਣ ਲਈ ਮੌਜੂਦਾ ਭਾਰਤੀ ਬੀਮਾ ਯੋਜਨਾ ‘ਤੇ ਧਿਆਨ ਕੇਂਦਰਤ ਕਰੇਗੀ। ਕੇਂਦਰੀ ਮੰਤਰੀ ਮੰਡਲ ਨੇ ਮਹਾਤਮਾ ਗਾਂਧੀ ਪਰਵਾਸੀ ਸੁਰੱਖਿਆ ਯੋਜਨਾ ਬੰਦ ਕਰਨ ਨੂੰ ਮਨਜ਼ੂਰੀ ਦਿੱਤੀ ਹੈ।ਇਮੀਗਰੇਸ਼ਨ ਚੈਕ ਰਿਕਵਾਇਰਡ (ਈ.ਸੀ.ਆਰ) ਸ਼੍ਰੇਣੀ ਦੇ ਕਾਮਿਆਂ ਦੀ ਸਮਾਜਿਕ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ 2012 ਵਿੱਚ ਇਹ ਯੋਜਨਾ ਲਿਆਂਦੀ ਗਈ ਸੀ।ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮਹਿਜ਼ 1,073 ਗਾਹਕ ਹੀ ਸਨ।ਇਨ੍ਹਾਂ ਵਿੱਚੋਂ ਸਿਰਫ਼ 443 ਸਰਗਰਮ ਸਨ, ਪਰ ਇਸ ਨੂੰ ਚਲਾਉਣ ਨਾਲ ਸਰਕਾਰ ਨੂੰ 3.9 ਕਰੋੜ ਦਾ ਖਰਚਾ ਆਉਂਦਾ ਸੀ।ਉਨ੍ਹਾਂ ਨੇ ਦੱਸਿਆ ਕਿ ਹੁਣ ਸਰਕਾਰ ਪਰਵਾਸੀ ਭਾਰਤੀ ਬੀਮਾ ਯੋਜਨਾ ‘ਤੇ ਧਿਆਨ ਕੇਂਦਰਿਤ ਕਰੇਗੀ।ਤਿੰਨ ਸਾਲ ਲਈ 375 ਰੁਪਏ ਦੀ ਕਿਸ਼ਤ ਵਿਦੇਸ਼ ਜਾ ਰਹੇ ਕਾਮਿਆਂ ਲਈ ਠੀਕ-ਠੀਕ ਦੱਸਿਆ ਜਾ ਰਿਹਾ ਹੈ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply