ਸੰਦੌੜ, 6 ਅ੍ਰਪੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਵਿੱਤੀ ਐਕਟ 2017 ਤਹਿਤ 1 ਜੁਲਾਈ ਤੋਂ ਦੇਸ਼ ‘ਚ ਟੈਕਸ ਰਿਟਰਨ ਭਰਨ ਲਈ ਆਧਾਰ ਕਾਰਡ ਜ਼ਰੂਰੀ ਹੋ ਜਾਵੇਗਾ।ਬੁੱਧਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਗਿਆ।
ਇਸ ਤੋਂ ਇਲਾਵਾ ਪੈਨ ਕਾਰਡ ਬਣਾਉਣ ਲਈ ਵੀ 1 ਜੁਲਾਈ ਤੋਂ ਆਧਾਰ ਜ਼ਰੂਰੀ ਹੋਵੇਗਾ।ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਵਿੱਤੀ ਬਿੱਲ 2017 ਮੁਤਾਬਕ, ਆਮਦਨ ਟੈਕਸ ਐਕਟ 1961 ਦੀ ਧਾਰਾ 139 ਏਏ ਤਹਿਤ ਆਮਦਨ ਟੈਕਸ ਰਿਟਰਨ ਭਰਨ ਅਤੇ ਪੈਨ ਕਾਰਡ ਲਈ ਆਧਾਰ ਜ਼ਰੂਰੀ ਹੋਵੇਗਾ। ਾਲਾਂਕਿ ਆਮਦਨ ਟੈਕਸ ਦੀ ਧਾਰਾ 139-ਏਏ ‘ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵਿਅਕਤੀਆਂ ਨੂੰ ਆਮਦਨ ਟੈਕਸ ਰਿਟਰਨ ਭਰਨ ਜਾਂ ਪੈਨ ਕਾਰਡ ਬਣਾਉਣ ਲਈ ਆਧਾਰ ਨਹੀਂ ਦੇਣਾ ਹੋਵੇਗਾ, ਜਿਨ੍ਹਾਂ ਨੂੰ ਆਧਾਰ ਐਕਟ-2016 ‘ਚ ਸਥਾਨਕ ਨਿਵਾਸੀ ਨਹੀਂ ਮੰਨਿਆ ਗਿਆ ਹੈ।ਇਸ ਤੋਂ ਬਾਅਦ ਹੁਣ ਮੋਬਾਇਲ ਨੰਬਰ ਲਈ ਵੀ ਅਧਾਰ ਜ਼ਰੂਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਸਾਰੇ ਮੋਬਾਇਲ ਨੰਬਰਾਂ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੋਵੇਗਾ।ਦੂਰਸੰਚਾਰ ਕੰਪਨੀਆਂ ਨੂੰ ਇਕ ਸਾਲ ‘ਚ ਇਹ ਕੰਮ ਪੂਰਾ ਕਰਨਾ ਹੋਵੇਗਾ।ਇਸ ਤੋਂ ਇਲਾਵਾ ਸਰਕਾਰ ਹਵਾਈ ਸਫਰ ਲਈ ਟਿਕਟ ਬੁੱਕ ਕਰਾਉਂਦੇ ਸਮੇਂ ਵੀ ਆਧਾਰ ਨੂੰ ਜ਼ਰੂਰੀ ਕਰ ਸਕਦੀ ਹੈ, ਤਾਂ ਕਿ ਹਵਾਈ ਅੱਡੇ ‘ਤੇ ਯਾਤਰੀਆਂ ਦੀ ਪਛਾਣ ਬਾਇਓਮੈਟ੍ਰਿਕ ਤਰੀਕੇ ਨਾਲ ਹੋ ਸਕੇ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media