ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ) –
ਬੀਤੇ ਦਿਨ ਅਚਾਨਕ ਦਿਲ ਦੀ ਧੜਕਨ ਬੰਦ ਹੋ ਜਾਣ ਕਾਰਨ ਸਵਰਗਵਾਸ ਹੋ ਗਏ ਪੱਤਰਕਾਰ ਸੁਖਮਿੰਦਰ ਸਿੰਘ ਗੰਡੀਵਿੰਡ ਦੇ ਵੱਡੇ ਭਰਾਤਾ ਅਤੇ ਗੁਰਬੀਰ ਸਿੰਘ ਗੰਡੀਵਿੰਡ ਦੇ ਚਾਚਾ ਤੇ ਮੈਟਰੋ ਬੱਸ ਸਰਵਿਸ ਦੇ ਇੰਸਪੈਕਟਰ ਅਮਰਜੀਤ ਸਿੰਘ ਭੋਲਾ ਗੰਡੀਵਿੰਡ ਨਮਿਤ ਸ਼ਰਧਾਂਜਲੀ ਸਮਾਗਮ ਗੁ: ਬਾਬਾ ਹੀਰਾ ਦਾਸ ਜੀ ਗੰਡੀਵਿੰਡ ਸਰਾਏ ਅਮਾਨਤ ਖਾਂ ਜਿਲਾ ਤਰਨ ਤਾਰਨ ਵਿਖੇ 13 ਅਪ੍ਰੈਲ ਨੂੰ ਬਾਅਦ ਦੁਪਹਿਰ ਹੋਵੇਗਾ।ਜਿਸ ਸਬੰਧੀ ਜਾਣਕਾਰੀ ਦੇਦਿਆਂ ਜੀ.ਐਸ ਲਾਲੀ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਨਾ ਦੇ ਜੱਦੀ ਪਿੰਡ ਗੰਡੀਵਿੰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਇਸ ਸਮੇ ਰਾਜਸੀ ਆਗੂ ਅਤੇ ਸਰਕਾਰੀ ਅਧਿਕਾਰੀ ਪੁੱਜ ਕੇ ਉਨਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media