Friday, June 12, 2026

ਦੋ ਮੋਟਰ ਸਾਇਕਲ ਸਵਾਰਾਂ ਨੇ ਔਰਤ ਦੇ ਗਲੇ ਤੋਂ ਸੋਨੇ ਦੀ ਚੈਨ ਝਪਟੀ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਸਥਾਨਕ ਭਾਰਤੀ ਸਟੇਟ ਬੈਂਕ ਦੇ ਨੇੜੇ ਸਥਿਤ ਗਲੀ ਤੇਲੀਆਂ ਵਿਚ ਦੋ ਮੋਟਰ ਸਾਇਕਲ ਸਵਾਰਾਂ ਵੱਲੋਂ ਇੱਕ ਔਰਤ ਦੇ ਗਲੇ ਤੋਂ ਸੋਨੇ ਦੀ ਚੈਨ ਝਪਟਨ ਦਾ ਸਮਾਚਾਰ ਹੈ। ਉਕਤ ਔਰਤ ਬੇਬੀ ਕੌਰ ਵਾਸੀ ਫਰੀਕਦੋਟ ਨੇ ਦੱਸਿਆ ਕਿ ਉੱਹ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਈ ਸੀ।ਬੀਤੀ ਰਾਤ ਲਗਭਗ ਸਵਾ 8 ਵਜੇ ਜਦੋਂ ਉਹ ਇਸ ਗਲੀ ਤੋਂ ਲੰਘ ਰਹੀ ਸੀ ਤਾਂ ਇੱਕ ਨੋਜਵਾਨ ਫੋਨ ਤੇ ਗੱਲ ਕਰਦਾ ਹੋਇਆ ਉਸਦੇ ਪਿੱਛੇ ਚੱਲ ਰਿਹਾ ਸੀ। ਅਚਾਨਕ ਇੱਕ ਮੋਟਰ ਸਾਇਕਲ ਸਵਾਰ ਨੋਜਵਾਨ ਉਸਦੇ ਨੇੜੇ ਤੋਂ ਲੰਘਿਆ ਅਤੇ ਥੋੜੀ ਦੂਰ ਅੱਗੇ ਜਾਕੇ ਖੜਾ ਹੋ ਗਿਆ।ਇਨੇ ਵਿਚ ਪਿੱਛੇ ਆ ਰਿਹਾ ਨੋਜਵਾਨ ਨੇ ਤੇਜ਼ੀ ਨਾਲ ਆ ਕੇ ਉਸਦੇ ਗਲੇ ਵਿਚ ਪਾਈ ਸੋਨੇ ਦੀ ਚੈਨ ਝਪਟ ਲਈ ਜਿਸ ਦਾ ਵਜਨ ਲਗਭਗ 12 ਗ੍ਰਾਮ ਸੀ। ਚੈਨ ਝਪਟ ਕੇ ਉਕਤ ਨੋਜਵਾਨ ਅੱਗੇ ਖੜੇ ਮੋਟਰ ਸਾਇਕਲ ਤੇ ਬੈਠ ਗਿਆ ਅਤੇ ਦੋਵੇਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਕਤ ਨੋਜਵਾਨਾਂ ਦਾ ਪਿੱਛਾ ਵੀ ਕੀਤਾ ਪਰ ਗੋਦੀ ਵਿਚ ਛੋਟਾ ਬੱਚਾ ਹੋਣ ਕਾਰਨ ਉਹ ਉਕਤ ਨੋਜਵਾਨਾਂ ਤੱਕ ਨਹੀਂ ਪਹੁੰਚ ਸਕੀ। ਰੋਲਾ ਸੁਣ ਕੇ ਆਲੇ ਦੁਆਲੇ ਦੇ ਲੋਕ ਜਮਾਂ ਹੋ ਗਏ, ਪਰ ਤਦ ਤੱਕ ਝਪਟਮਾਰ ਫਰਾਰ ਹੋ ਗਏ। ਔਰਤ ਨੇ ਦੱਸਿਆ ਕਿ ਉਸ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply