ਜੰਡਿਆਲਾ ਗੁਰੂ, 9 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਸ਼ਹਿਰ ਵਿੱਚ ਲੁੱਟ ਖੋਹ ਦੀ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ।ਅੱਜ ਦੁਪਹਿਰ ਨੂੰ ਦੁਸਹਿਰਾ ਗ੍ਰਾਉੰਡ ਵਿਖੇ ਹੋਈ ਜਿਸ ਵਿੱਚ ਚਾਰ ਪੰਜ ਅਣਪਛਾਤਿਆਂ ਨੇ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਫੱਟੜ ਕਰਕੇ ਅਗਵਾ ਕਰਨ ਦੀ ਕੋਸ਼ਿਸ ਕੀਤੀ। ਰਵਿੰਦਰ ਸਿੰਘ ਮਲਹੋਤਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਗ੍ਰਾਊਂਡ ਵਿੱਚ ਚੱਲ ਰਹੇ ਕ੍ਰਿਕੇਟ ਮੈਚ ਨੂੰ ਦੇਖ ਰਿਹਾ ਸੀ।ਕਿਸੇ ਕੰਮ ਕਾਰਨ ਉਹ ਗਰਾਉਂਡ ਤੋਂ ਬਾਹਰ ਨਿਕਲਿਆ ਸੀ ਕਿ ਕਾਰ ਵਿੱਚ ਸਵਾਰ ਹੋ ਕੇ ਆਏ ਚਾਰ ਪੰਜ ਲੜਕਿਆਂ ਨੇ ਉਸ `ਤੇ ਅਚਾਨਕ ਹਮਲਾ ਕਰ ਦਿੱਤਾ ਅਤੇ ਉਸ ਨੂੰ ਚੁੱਕ ਕੇ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧ ਕਰਨ `ਤੇ ਉਹ ਉਥੋਂ ਧਮਕੀਆਂ ਦੇਂਦੇ ਹੋਏ ਭੱਜ ਗਏ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media