
ਅਲ਼ਗੋਂ ਕੋਠੀ, 11 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਵਾਤਾਵਰਨ ਸੰਭਾਲ ਲਹਿਰ ਤਹਿਤ ਗੋਰਮਿੰਟ ਅਦਰਸ਼ ਸਕੂਲ ਵਿਖੇ ਛਾਂ ਦਾਰ ਬੂਟੇ ਲਗਏ ਗਏ, ਜਿਸ ਦੋਰਾਨ ਲਹਿਰ ਦੇ ਚੀਫ ਵੀਰ ਬਲਜੀਤ ਸਿੰਘ ਅਜਾਦ ਵਲੋ ਲਹਿਰ ਦੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦਿਤੀ ਗਈ। ਉਪਰੰਤ ਵੀਰ ਜਗਦੀਪ ਸਿੰਘ ਸੈਦਪੁਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕ ਵੀਰ ਸੁਖਵੰਤ ਸਿੰਘ ਬਹਾਦਰ ਨਗਰ ਅਤੇ ਗੁਰਦੇਵ ਸਿੰਘ ਗਿਲ੍ਹ ਵੱਲੋ ਸਮੂਹ ਸਟਾਫ ਅਤੇ ਬੱਚਿਆਂ ਨਾਲ ਵਾਤਾਵਰਨ ਦੀ ਸੰਭਾਲ ਕਿਵੇਂ ਕਰੀਏ ਵਿਸ਼ੇ ‘ਤੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ, ਉਹਨਾਂ ਨੇ ਬੱਚਿਆਂ ਨੂੰ ਪ੍ਰੇਰਨਾਂ ਕੀਤੀ ਕਿ ਹਰ ਬੱ1ਾ ਆਪਣੇ ਜਨਮ ਦਿੰਨ ਤੇ ਇਕ ਇਕ ਪੋਦਾ ਜਰੂਰ ਲਗਾਵੇ ਅਤੇ ਉਸ ਦੀ ਦੇਖ ਭਾਲ ਦੀ ਜੁੰਮੇਵਾਰੀ ਵੀ ਲਵੇ।ਬੱਚਿਆਂ ਨੇ ਬੜੇ ਉਤਸ਼ਾਹ ਨਾਲ ਵਿਚਾਰਾਂ ਸੁਣੀਆਂ ਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਸਵਾਲਾਂ ਪੁੱਛੇ। ਇਸ ਸਮੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨਮ ਸ਼ਿਖਾ, ਮੈਡਮ ਵੀਨਾ ਦੇਵੀ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਬਖਤੌਰ ਸਿੰਘ ਅਤੇ ਮੈਡਮ ਜੋਬਨਪ੍ਰੀਤ ਕੌਰ ਹਾਜਿਰ ਸਨ। ਵੀਰ ਦਲਜੀਤ ਸਿੰਘ ਮੱਦਰ, ਮਲਕੀਅਤ ਸਿੰਘ ਭਾਈ ਲੱਧੂ, ਜਸਵਿੰਦਰ ਸਿੰਘ ਰਾਜੋਕੇ, ਇੰਦਰਜੀਤ ਸਿੰਘ ਅਮਰਕੋਟ, ਸਤਲੁਜ ਫਾਊਂਡੇਸ਼ਨ ਦੇ ਵੀਰ ਪਲਵਿੰਦਰ ਸਿੰਘ ਅਤੇ ਮੰਗਲ ਸਿੰਘ ਬਹਿਲਾ ਆਦਿ ਵਲੋ ਬੂਟੇ ਲਗਾਉਣ ਦੀ ਸੇਵਾ ਨਿਭਾਈ ਗਈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media