
ਅੰਮ੍ਰਿਤਸਰ, 11 ਅਪ੍ਰੈੈਲ (ਪੰਜਾਬ ਪੋਸਟ ਸੁਖਬੀਰ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀਆਂ 14 ਵਿਦਿਆਰਥਣਾਂ ਨੇ ਐਸ.ਆਈ.ਐਸ.ਈ, ਪੰਜਾਬ ਦੁਆਰਾ ਕਰਵਾਏ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਦੀ ਪ੍ਰੀਖਿਆ 2016 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ 158 ਮੈਰਿਟਸ ਵਿਚ ਸੱਭ ਤੋਂ ਵੱਧ 14 ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ, ਅਮਰਦੀਪ ਸਿੰਘ ਸੈਣੀ ਨੇ ਵਿਜੇਤਾ ਵਿਦਿਆਰਥੀਆਂ ਅਤੇ ਸਬੰਧਤ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੋਰ ਨੂੰ ਵਧਾਈ ਦਿੰਦਿਆਂ ਕਿਹਾ ਕੀ ਇਸ ਸਕਾਲਰਸ਼ਿਪ ਤਹਿਤ ਇਨ੍ਹਾਂ ਵਿਦਿਆਰਥਣਾਂ ਨੂੰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ 500/- ਰੁ. ਪ੍ਰਤੀ ਮਹੀਨੇ ਦੇ ਨਾਲ 4 ਸਾਲ ਤੱਕ ਕੁੱਲ 24000/- ਰੁ. ਸਕਾਲਰਸ਼ਿਪ ਦੀ ਰਾਸ਼ੀ ਦਿੱਤੀ ਜਾਵੇਗੀ। ਅਤੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਵੀ ਮੇਹਨਤ ਸਦਕਾ ਸ਼ਲਾਘਾ ਯੋਗ ਕਾਰਜ ਕਰਨਗੇ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਭਵਿੱਖ ਵਿਚ ਵੀ ਸਕੂਲ ਦਾ ਸਮੂਹ ਸਟਾਫ ਆਪਣੇ ਕੰਮ ਪ੍ਰਤੀ ਇਸੇ ਤਰਾਂ੍ਹ ਲਗਨ ਵਿਖਾੳਂਦਾ ਰਹੇਗਾ। ਉਨ੍ਹਾਂ ਵਿਦਿਆਰਥੀਆਂ ਨੇ ਇਸ ਮੁਕਾਮ ਤੱਕ ਪਹੁਂਚਾਉਣ ਲਈ ਇਸ ਸਕੂਲ ਦੇ ਸਾਰੇ ਵਿਸ਼ਿਆਂ ਦੇ ਮਿਹਨਤੀ ਅਧਿਆਪਕਾਂ ਵਿਸ਼ੇਸ ਕਰਕੇ ਸ੍ਰੀਮਤੀ ਭੁਪਿੰਦਰ ਕੌਰ ਅਤੇ ਸ. ਰਾਜਵਿੰਦਰ ਸਿੰਘ ਦੀ ਸ਼ਲਾਘਾ ਕੀਤੀ। ਪੁਜ਼ੀਸ਼ਨਾ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਵਿਚ ਮਿਸ ਆਰਤੀ ਤਿਵਾੜੀ, ਸ਼ਰੂਤੀ ਨਾਰੰਗ, ਰਵਿੰਦਰ ਕੌਰ, ਹਰਮਨਜੀਤ ਕੌਰ, ਨੀਲਮ, ਸਿਮਰਨ, ਸਾਕਸ਼ੀ ਭਗਤ, ਰਾਜ ਰਾਣੀ, ਮੁਸਕਾਨ, ਨੀਤੂ, ਸਤਵੰਤੀ, ਲਵਪ੍ਰੀਤ ਕੌਰ, ਸਵਿੰਦਰ ਕੌਰ, ਪ੍ਰਭਜੋਤ ਕੌਰ ਦੇ ਸ਼ਾਮਲ ਹਨ। ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ, ਰਾਜੇਸ਼ ਕੁਮਾਰ ਸ਼ਰਮਾ, ਪ੍ਰਮੋਦ ਮਿਡਾ, ਪ੍ਰਬਜੋਤ ਸਿੰਘ, ਸ੍ਰਮਿਤੀ ਨਰਿੰਦਰ ਕੌਰ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀਮਤੀ ਕੁਲਬੀਰ ਕੌਰ, ਰਾਜਵਿੰਦਰ ਸਿੰਘ ਵੀ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media