Sunday, February 22, 2026

ਭ੍ਰਿਸ਼ਟਾਚਾਰੀ ਅਨਸਰਾਂ ਖਿਲਾਫ ਸੰਘਰਸ਼ ਕਰਦੇ ਰਹੋ – ਕਮਾਂਡੈਂਟ ਰਸ਼ਪਾਲ ਸਿੰਘ

ਸਮਰਾਲਾ 11 ਅਪ੍ਰੈਲ (ਪੰਜਾਬ ਪੋਸਟ -ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਦੀ ਮਾਸਿਕ ਇਕੱਤ੍ਰਤਾ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮਰਾਲਾ ਦੀਆਂ ਸਥਾਨਿਕ ਜੱਥੇਬੰਦੀਆਂ, ਬੁੱਧੀਵਾਨ ਸ਼ਖ਼ਸ਼ੀਅਤਾਂ, ਅਗਰਗਾਮੀ ਸਮਾਜਸੇਵੀ ਵਿਅਕਤੀ ਅਤੇ ਫਾਰੰਟ ਦੀ ਮਾਛੀਵਾੜਾ ਇਕਾਈ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਫਰੰਟ ਦੇ ਪ੍ਰਧਾਨ ਦੇ ਨੇੜੇ ਦੇ ਰਿਸ਼ਤੇਦਾਰ ਦਿਲਰਾਜ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ, ਉਸ ਸਮੇਂ ਵਿਛੜੀ ਸ਼ਖ਼ਸ਼ੀਅਤ ਦੇ ਸੁਪੱਤਰ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਏ।
ਫਰੰਟ ਦੀ ਰਸਮੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਸਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਸ ਮਹੀਨੇ ਕੇਸ ਤਾਂ ਇੱਕ-ਦੋ ਆਏ ਜਿਨ੍ਹਾਂ ਨੂੰ ਨਿਪਟਾ ਦਿੱਤਾ ਗਿਆ।ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਸਭ ਸ਼ਖ਼ਸ਼ੀਅਤਾਂ ਨੂੰ ਜੀ ਆਇਆ ਕਹਿੰਦਿਆਂ ਫਰੰਟ ਦੀਆਂ ਸਮਾਜਿਕ, ਸਭਿਆਚਾਰਕ ਤੇ ਪ੍ਰਸ਼ਾਸ਼ਨਿਕ ਪੱਖੋ ਹੋ ਰਹੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਬਾਰੇ ਗਤੀਵਿਧੀਆਂ ਦਾ ਜ਼ਿਕਰ ਕੀਤਾ। ਮਾਛੀਵਾੜਾ ਇਕਾਈ ਵੱਲੋਂ ਕੇਵਲ ਸਿੰਘ ਨੇ ਕਿਹਾ ਕਿ ਅਸੀਂ ਪ੍ਰਸ਼ਾਸ਼ਨਿਕ ਤੌਰ ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ। ਸੁਦੇਸ਼ ਕੁਮਾਰ ਸ਼ਰਮਾ ਪ੍ਰਧਾਨ ਸੀਨੀਅਰ ਸਿਟੀਸ਼ਨ ਐਸੋਸੀਏਸ਼ਨ (ਰਜਿ.) ਸਮਰਾਲਾ ਨੇ ਸੀਨੀਅਰ ਸਿਟੀਸ਼ਨ ਦੇ ਹੱਕਾਂ ਦੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਤੇ ਸਰਕਾਰ ਵਿਚ ਇਕ ਅਹਿਮ ਦਰਜਾ ਹੋਣਾ ਚਾਹੀਦਾ ਹੈ ਜਿਸ ਵੱਲੋਂ ਅਸੀਂ ਅੱਜ ਤਕ ਮਹਿਰੂਮ ਰਹੇ ਹਾਂ, ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨ ਲਈ ਰਾਜਨੀਤੀ ਦਾ ਲਾਹਾ ਲੈਣ ਵਾਲੇ ਵੱਡੇ ਮਗਰਮੱਛਾਂ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ।
ਪ੍ਰੋ. ਬਲਦੀਪ ਨੇ ਬੋਲਦਿਆਂ ਕਿਹਾ ਕਿ ਅੱਜ ਤਾਂ ਭਾਰਤ ਦਾ ਕਾਰਜਕਾਰੀ ਮੁਖੀਆਂ ਵੀ ਰਾਜਨੀਤਕ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਲਵਰੇਜ਼ ਹੈ ਕਿਉਂਕਿ ਉਸ ਦੀ ਸੋਚ ਦਾ ਮੋੜ ਇਕ ਖਤਰਨਾਕ ਦਿਸ਼ਾ ਵੱਲ ਜਾ ਰਿਹਾ ਹੈ। ਅਵਤਾਰ ਸਿੰਘ ਉਟਾਲਾਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਤਾਂ ਭਾਰਤ ਦੀ ਰਾਜਨੀਤੀ ਵਿਚੋਂ ਫ੍ਰਿਕਾਪ੍ਰਸਤੀ ਦੀ ਬੋ ਆ ਰਹੀ ਹੈ। ਜੋ ਇਕ ਦਿਨ ਭ੍ਰਿਸ਼ਟਾਚਾਰ ਦਾ ਨਵਾਂ ਰੂਪ ਧਾਰਨ ਕਰਕੇ ਰਹੇਗੀ। ਜਸਮੇਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਫਰੰਟ ਵਿਚ ਪਹੁੰਚੀ ਬੁੱਧੀਵਾਨ ਸੁਖਸ਼ੀਅਤ ਨੇ ਕਿਹਾ ਕਿ ਮੈਂ ਫਰੰਟ ਤੋਂ ਪ੍ਰਭਾਵਿਤ ਹੋ ਕੇ ਆਪਣੇ ਜ਼ਿਲ੍ਹੇ ਵਿਚ ਵੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਸਥਾਪਨਾ ਕਰਾਂਗਾ। ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸ਼ਪਾਲ ਸਿੰਘ ਨੇ ਅੱਜ ਦੀ ਕਾਰਵਾਈ ਨੂੰ ਸਮੇਟਦਿਆਂ ਕਿਹਾ ਕਿ ਸਮਾਜ ਤੇ ਸਾਰਾ ਦੇਸ਼ ਹੀ ਕਿਸੇ ਪ੍ਰਕਾਰ ਦੀ ਭ੍ਰਿਸ਼ਟਾਚਾਰ ਵਿਚ ਡੁਬਿਆ ਹੋਇਆ ਹੈ ਜਿਸ ਨੂੰ ਸਾਡੇ ਸੰਗਠਨ ਹੀ ਮਜ਼ਬੂਤੀ ਨਾਲ ਜੜ੍ਹੋ ਪੁੱਟ ਸਕਦੇ ਹਨ, ਨਾਲ ਹੀ ਕਿਹਾ ਕਿ ਹੌਸਲਾ ਨਾ ਹਾਰੋ ਭ੍ਰਿਸ਼ਟਾਚਾਰੀ ਆਨਸਰਾਂ ਖਿਲਾਫ ਸੰਘਰਸ਼ ਕਰਦੇ ਰਹੋ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਐਸ.ਐਸ.ਪੀ. ਸੇਵਾ ਮੁਕਤ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਪ੍ਰੇਮ ਸਾਗਰ ਸ਼ਰਮਾ ਪ੍ਰਧਾਨ ਪੈਨਸ਼ਨਰਜ਼ ਮਹਾਂ ਸੰਘ, ਬੀ. ਐਸ. ਮੂੰਡੀ, ਸੁਖਵਿੰਦਰ ਸਿੰਘ ਪ੍ਰਧਾਨ ਇਕਾਈ ਮਾਛੀਵਾੜਾ, ਮਾਸਟਰ ਪ੍ਰੇਮ ਨਾਥ, ਮਨਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਕੁਲਵਿੰਦਰ ਕੌਰ, ਜਸਵੰਤ ਸਿੰਘ, ਕੇਵਲ ਕ੍ਰਿਸ਼ਨ, ਪ੍ਰਿਥਵੀ ਸਿੰਘ ਉੱਪ ਪ੍ਰਧਾਨ ਪੋਲੀਸ ਐਸੋਸੀਏਸ਼ਨ ਖੰਨਾ, ਸ਼ਮਸ਼ੇਰ ਸਿੰਘ ਉਪ ਪ੍ਰਧਾਨ ਪੋਲੀਸ ਐਸੋਸੀਏਸ਼ਨ ਖੰਨਾ, ਨੰਦ ਸਿੰਘ ਚਾਹਲਾਂ, ਬਲਬੀਰ ਸਿੰਘ, ਲਾਭ ਸਿੰਘ, ਭਜਨ ਸਿੰਘ ਉਟਾਲਾਂ, ਨਛੱਤਰ ਸਿੰਘ ਉਟਾਲਾਂ, ਸਵਰਨ ਸਿੰਘ ਕਕਰਾਲਾ ਖੁਰਦ, ਕਰਨੈਲ ਸਿੰਘ, ਰਘਬੀਰ ਸਿੰਘ ਛੰਦੜਾਂ, ਡਾ. ਜੀਤ ਰਾਵਲ, ਜਥੇਦਾਰ ਉਜਲ ਸਿੰਘ, ਸੂਬੇਦਾਰ ਪ੍ਰੀਤਮ ਸਿੰਘ ਲੱਧੜਾਂ, ਜਗਤਾਰ ਸਿੰਘ ਅਜਲੌਦ, ਅੰਗ੍ਰੇਜ਼ ਸਿੰਘ ਮਾਂਗਟ, ਦੇਸ ਰਾਜ, ਰਾਮ ਪ੍ਰਤਾਪ ਸਿੰਘ, ਵਰਿੰਦਰ, ਹਰਪ੍ਰੀਤ ਸਿੰਘ ਘੁਲਾਲ, ਗੁਰਿੰਦਰ ਸਿੰਘ ਆਦਿ ਸ਼ਾਮਿਲ ਹੋਏ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply