ਸਮਰਾਲਾ 11 ਅਪ੍ਰੈਲ (ਪੰਜਾਬ ਪੋਸਟ -ਕੰਗ) – ਸਿਹਤ ਵਿਭਾਗ ਪੰਜਾਬ ਵਿੱਚ ਪੀ.ਐਚ.ਸੀ ਮਾਨੂੰਪੁਰ ਵਿਖੇ ਕੰਮ ਕਰਦੇ ਚੀਫ ਫਾਰਮਾਸਿਸਟ ਰਤਨ ਸਿੰਘ ਵੱਲੋਂ ਵਿਭਾਗ ਵਿੱਚ 37 ਸਾਲ ਤੋਂ ਉਪਰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਰਤਨ ਸਿੰਘ ਜੀ ਇਸ ਸਾਲ 30 ਅਪ੍ਰੈਲ 2017 ਨੂੰ ਸੇਵਾ ਮੁਕਤ ਹੋ ਰਹੇ ਹਨ।ਉਹਨਾਂ ਦੇ ਪਿੰਡ ਕਕਰਾਲਾ ਕਲਾਂ ਵਿੱਚ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਸਮੇਂ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਖ ਵੱਖ ਅਗਾਂਹਵਧੂ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿਸ ਵਿਚ ਅਧਿਆਪਕ ਆਗੂ ਜਗਤਾਰ ਸਿੰਘ ਖਮਾਣੋਂ, ਪੈਰਾ ਮੈਡੀਕਲ ਆਗੂ ਫਾਰਮਾਸਿਸਟ ਹਰਜਿੰਦਰਪਾਲ ਸਿੰਘ,ਬਲਵਿੰਦਰ ਸਿੰਘ ਮਾਨੂੰਪੁਰ, ਪੰਜਾਬੀ ਦੇ ਉੱਘੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਗੁਰਮਤਿ ਪ੍ਰਚਾਰ ਸਭਾ ਸਮਰਾਲਾ ਦੇ ਮੁੱਖ ਸੇਵਾਦਾਰ ਲਖਵੀਰ ਸਿੰਘ ਬਲਾਲਾ, ਸੁਖਦੇਵ ਸਿੰਘ ਕੁੱਬਾ।ਇਸ ਮੌਕੇ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਰਤਨ ਸਿੰਘ ਨੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਹੋਏ ਦੁੱਖੀ ਅਤੇ ਬੀਮਾਰ ਲੋਕਾਈ ਨੂੰ ਤੰਦਰੁਸਤ ਕਰਨ ਲਈ ਨਿੱਗਰ ਉਪਰਾਲੇ ਕੀਤੇ। ਜਿਸ ਕਰਕੇ ਇਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।ਸਮਾਗਮ ਦੇ ਅਖੀਰ ਵਿੱਚ ਹਾਜ਼ਰ ਮਹਿਮਾਨਾਂ ਦਾ ਪੰਜਾਬੀ ਲੇਖਕ ਬਾਬੂ ਸਿੰਘ ਚੌਹਾਨ ਦੁਆਰਾ ਧੰਨਵਾਦ ਕੀਤਾ ਗਿਆ।ਹਾਜ਼ਰ ਸੰਗਤ ਨੂੰ ਪਰਿਵਾਰ ਵੱਲੋਂ ਪ੍ਰੀਤੀ ਭੋਜਨ ਦਿੱਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media