ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੂੰਹਦ ਸਾੜਣ `ਤੇ ਲਗਾਈ ਪਾਬੰਦੀ ਪ੍ਰਤੀ ਜਾਗਰੁਕ ਕਰਨ ਲਈ ਚਲਾਈ ਮੁਹਿੰਮ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਸੰਦੀਪ ਸਿੰਘ ਢਿਲੋਂ ਅਤੇ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਵੱਲੋਂ ਸਰਕਲ ਕਾਨਵਾਂ ਦੇ ਪਿੰਡਾਂ ਦਾ ਦੌਰਾ ਕੀਤਾ।ਦੌਰੇ ਦੌਰਾਨ ਰਛਪਾਲਵਾਂ, ਗੁਰਦਾਸਪੁਰ ਭਾਈਆਂ, ਜਗਤਪੁਰ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਕਣਕ ਦੇ ਨਾੜ ਨਾ ਸਾੜਣ ਸੰਬੰਧੀ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਿਲ ਦੇ ਆਦੇਸ਼ਾਂ ਬਾਰੇ ਜਾਗਰੁਕ ਕੀਤਾ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਸਮੁੱਚੇ ਦੇਸ਼ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਲਈ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨ ਲਗਾਈ ਜਾਵੇ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ 2500 ਰੁਪਏ ਤੋਂ 15 ਹਜ਼ਾਰ ਤੱਕ ਜ਼ੁਰਮਾਨਾ ਵਸੂਲਿਆ ਜਾਵੇਗਾ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ ਖੂੰਹਦ ਸਾੜਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀਆਂ ਮੁਫਤ ਪਾਣੀ ਬਿਜਲੀ ਅਤੇ ਹੋਰ ਸਬਸਿਡੀ ਦੀਆਂ ਸਹੂਲਤਾਂ ਬੰਦ ਹੋ ਜਾਣਗੀਆਂ।ਅੱਗ ਦੀ ਘਟਨਾਵਾਂ ਤੋਂ ਬਚਾਅ ਲਈ ਡਾ. ਸੰਦੀਪ ਸਿੰਘ ਨੇ ਕਿਹਾ ਕਿ ਕਟਾਈ ਤੋਂ ਪਹਿਲਾਂ ਟ੍ਰੈਕਟਰ ਅਤੇ ਕੰਬਾਈਨ ਦੀਆਂ ਕਰੰਟ ਵਾਲੀਆਂ ਤਾਰਾਂ ਚੰਗੀ ਤਰਾਂ ਕੱਸ ਲੈਣੀਆਂ ਚਾਹੀਦੀਆਂ ਤਾਂ ਜੋ ਕਟਾਈ ਸਮੇਂ ਸਪਾਰਕ ਨਾਂ ਕਰ ਸਕਣ।ਉਨਾਂ ਕਿਹਾ ਕਿ ਖੇਤਾਂ ਵਿੱਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰਾਂ ਦੇ ਸਵਿੱਚ ਕੱਢ ਦੇਣੇ ਚਾਹੀਦੇ ਹਨ ਅਤੇ ਟ੍ਰਾਂਸਫਾਰਮਰਾਂ ਦੇ ਆਲੇ ਦੁਆਲਿਉਂ ਕਣਕ ਦੀ ਕਟਾਈ ਕਰ ਲੈਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜ਼ਰੂਰਤ ਪੈਣ ਤੇ ਫਾਇਰ ਬ੍ਰਿਗੇਡ ਦੇ ਟੋਲ ਫਰੀ ਨੰ 101 ਤੇ ਡਾਇਲ ਕਰੋ।ਉਨਾਂ ਕਿਹਾ ਕਿ ਹਰੇਕ ਕਿਸਨਾ ਨੂੰ ਆਪਣੇ ਕੋਲ ਪਿੰਡ ਦੇ ਗੁਰੂਦੁਆਰੇ ਦੇ ਗੰਥੀ ਸਿੰਘ ਜਾਂ ਮੰਦਰ ਦੇ ਪੁਜਾਰੀ ਦਾ ਮੋਬਾਇਲ ਨੰਬਰ ਰੱਖਣਾ ਚਾਹੀਦਾ ਹੈ।ਉਨਾਂ ਕਿਹਾ ਕਿ ਖੇਤੀ ਵਿੱਚ ਟਿਊਬਵੈਲ ਦੇ ਚੁਬੱਚੇ, ਟ੍ਰੈਕਟਰ ਨਾਲ ਚੱਲਣ ਵਾਲੇ ਪੰੰਪਾਂ ਦੀਆਂ ਟੈਂਕੀਆਂ ਅਤੇ ਖਾਲ ਪਾਣੀ ਨਾਲ ਭਰ ਕੇ ਰੱਖੋ ਤਾਂ ਜੋ ਸੰਕਟਕਾਲੀਨ ਹਾਲਤਾਂ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ।ਇਸ ਮੌਕੇ ਬਲਵਿੰਦਰ ਸਿੰਘ, ਮਨਦੀਪ ਕੁਮਾਰ, ਧਰਮਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media