ਬਟਾਲਾ, 13 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਰਪੰਚਾਂ ਲਈ ਘੱਟੋ-ਘੱਟ ਯੋਗਤਾ ਨਿਰਧਾਰਤ ਕਰਨ ਦਾ ਫੈਸਲਾ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਸਲਾਹ ਅਤੇ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਹੀ ਲਵੇਗੀ।
ਅੱਜ ਦਾਣਾ ਮੰਡੀ ਬਟਾਲਾ `ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਚਾਇਤ ਮੰਤਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਪੰਚਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਬਾਰੇ ਅਜੇ ਕੋਈ ਨਵਾਂ ਫੈਸਲਾ ਨਹੀਂ ਲਿਆ ਹੈ।ਉਨ੍ਹਾਂ ਕਿਹਾ ਕਿ ਰਾਜ ਸਰਕਾਰ ਅਜਿਹਾ ਕੋਈ ਵੀ ਫੈਸਲਾ ਸਾਰੀਆਂ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹੀ ਲਵੇਗੀ।
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਦੇਖਣ `ਚ ਆਇਆ ਹੈ ਕਿ ਕੁੱਝ ਪੰਚਾਇਤ ਸਕੱਤਰ ਅਨਪੜ੍ਹ ਸਰਪੰਚਾਂ ਨੂੰ ਗੁੰਮਰਾਹ ਕਰਕੇ ਗਲਤ ਅੰਗੂਠੇ ਲਗਾ ਕੇ ਸਰਕਾਰੀ ਗ੍ਰਾਂਟ `ਚ ਹੇਰਾਫੇਰੀ ਕਰ ਲੈਂਦੇ ਹਨ ਜਿਸ ਕਾਰਨ ਜਿਥੇ ਸਰਕਾਰੀ ਪੈਸੇ `ਚ ਘਪਲੇਬਾਜ਼ੀ ਹੁੰਦੀ ਹੈ ਉਥੇ ਉਹ ਅਨਪੜ੍ਹ ਸਰਪੰਚ ਨੂੰ ਵੀ ਬਰਾਬਰ ਸਜ਼ਾ ਭੁਗਤਣੀ ਪੈਂਦੀ ਹੈ।ਬਾਜਵਾ ਨੇ ਕਿਹਾ ਕਿ ਉਹ ਨਹੀਂ ਕਹਿੰਦੇ ਕਿ ਅਨਪੜ੍ਹ ਵਿਅਕਤੀ ਸਿਆਣਾ ਨਹੀਂ ਹੁੰਦਾ ਪਰ ਪੜ੍ਹਾਈ ਲਿਖਾਈ ਮਨੁੱਖ ਦੀ ਸਿਆਣਪ `ਚ ਹੋਰ ਵਾਧਾ ਕਰਦੀ ਹੈ।ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਸਰਪੰਚ ਪਿੰਡਾਂ ਦੇ ਵਿਕਾਸ `ਚ ਆਪਣਾ ਹੋਰ ਵੱਧ ਯੋਗਦਾਨ ਪਾ ਸਕਦੇ ਹਨ। ਬਾਜਵਾ ਨੇ ਕਿਹਾ ਕਿ ਸਰਪੰਚਾਂ ਦੀ ਯੋਗਤਾ ਵਿਚਾਰਨ ਦਾ ਮੁੱਦਾ ਹੈ ਅਤੇ ਸੂਬੇ ਦੇ ਲੋਕ ਅਤੇ ਸਾਰੀਆਂ ਧਿਰਾਂ ਇਸ ਬਾਰੇ ਜੋ ਵੀ ਬੇਹਤਰ ਚਾਹੁੰਦੀਆਂ ਹੋਣਗੀਆਂ ਸਰਕਾਰ ਵੱਲੋਂ ਕੇਵਲ ਉਹੀ ਫੈਸਲਾ ਲਿਆ ਜਾਵੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media