ਅਲਗੋਕੋਠੀ/ ਅਮਰਕੋਟ, 14 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਕੱਡੀ ਸਰਕਲ ਵਲੋਂ ਹਰ ਸਾਲ ਦੀ ਤਰਾਂ ਦਸਤਾਰ ਚੇਤਨਾ ਅਤੇ ਨਸ਼ਾ ਮੁਕਤੀ ਮਾਰਚ ਬਾਬਾ ਦੀਪ ਸਿੰਘ ਦੀ ਦੇ ਜਨਮ ਅਸਥਾਨ ਪਹੁਵਿੰਡ ਵਿਖੇ ਰਵਾਨਾ ਹੋਇਆ।
ਜਿਸ ਵਿਚ ਸਿਰਫ ਸਾਬਤ ਸੂਰਤ ਦਸਤਾਰਧਾਰੀ ਨੌਂਜਵਾਨਾਂ ਨੇ ਹੀ ਹਿੱਸਾ ਲਿਆ।ਇਹ ਮਾਰਚ ਗੁਰਦਵਾਰਾ ਗੁਰੂ ਤੇਗ ਬਹਾਦੁਰ ਅਮਰਕੋਟ ਤੋਂ ਅਰੰਭ ਹੋ ਕੇ ਜਦੋਂ ਅਲਗੌਂ ਕੋਠੀ ਪਹੁੰਚਿਆ ਤਾਂ ਇਥੋਂ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸਥਾਨਕ ਗਰਦੁਆਰਾ ਸਾਹਿਬ ਪਹੁੰਚ ਕੇ ਮਾਰਚ ਨੂੰ ‘ਜੀ ਆਇਆਂ ਆਖਿਆ’ ਤੇ ਮਾਰਚ ਵਿੱਚ ਸ਼ਾਮਲ ਨੌਂਜਵਾਨਾਂ ਲਈ ਚਾਹ ਪਕੋੜਿਆਂ ਦਾ ਲੰਗਰ ਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਟੱਡੀ ਸਰਕਲ ਦੇ ਖੇਤਰ ਇੰਚਾਰਜ ਨੇ ਦੱਸਿਆ ਕਿ ਜਥੇਬਦੀ ਦਾ ਉਦੇਸ਼ ਸਰਬੱਤ ਦਾ ਭਲਾ ਅਤੇ ਨੌਂਜਵਾਨਾ ਅੰਦਰ ਆਪਣੇ ਅਮੀਰ ਵਿਰਸੇ ਪ੍ਰਤੀ ਚੇਤਨਾ ਪੈਦਾ ਕਰਨਾ ਹੈ, ਜਥੇਬੰਦੀ ਦੇ ਵੀਰ ਡਾ: ਮਲਕੀਅਤ ਸਿੰਘ ਭਾਈ ਲੱਧੂ, ਦਲਜੀਤ ਸਿੰਘ ਮੱਦਰ, ਕਸ਼ਮੀਰ ਸਿੰਘ ਅਲਗੌਂ, ਬਲਜੀਤ ਸਿੰਘ ਰਾਜੋਕੇ, ਜਸਵਿੰਦਰ ਸਿੰਘ ਅਮਰਕੋਟ, ਸਾਹਿਬ ਸਿੰਘ, ਗੁਰਦੇਵ ਸਿੰਘ, ਸਵਰਨ ਸਿੰਘ ਰਾਜੋਕੇ ਆਦਿ ਵੀਰਾਂ ਤੋਂ ਇਲਾਵਾ ਅਲਗੋਂ ਗੁਰਦੁਆਰਾ ਕਮੇਟੀ ਦੇ ਵੀਰ ਕਿਰਪਾਲ ਸਿੰਘ, ਡਾ: ਜਗਤਾਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।ਇਸ ਸਮੇ ਭਾਰੀ ਤਦਾਤ ਵਿਚ ਗੁਰਮਤਿ ਲਿਟਰੇਚਰ ਵੰਡਿਆ ਗਿਆ, ਕੇਸਾਂ ਅਤੇ ਦਸਤਾਰ ਦੀ ਮਹਾਨਤਾ ਨੂੰ ਦਰਸਾਉਂਦੀਆਂ ਕਵਿਤਾਵਾਂ ਅਤੇ ਨਸ਼ਿਆਂ ਵਿਰੋਧੀ ਨਾਅਰੇ ਲਗਾਉਂਦਾ ਹੋਇਆ ਇਹ ਮਾਰਚ ਪੂਹਲਾ ਨਗਰ ਵੱਲ ਨੂੰ ਰਵਾਨਾ ਹੋ ਗਿਆ।ਇਸ ਮੋਕੇ ਜਤਿੰਦਰ ਸਿੰਘ ਰਾਜਨ, ਸੋਨੂੰ ਸਟੁਡੀੳ ਵਾਲੇ, ਗੁਰਸੇਵਕ ਸਿੰਘ, ਇੰਦਰਜੀਤ ਸਿੰਘ ਆਦਿ ਹਾਜਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media