Monday, March 23, 2026

ਅੰਮ੍ਰਿਤਸਰ ਜਿਲ੍ਹੇ ਵਿਚ 69 ਏਕੜ ਰੇਤਾ ਦੀਆਂ ਖੱਡਾਂ ਨੂੰ ਪ੍ਰਵਾਨਗੀ

ਛੇਤੀ ਹੀ ਘੱਟ ਹੋਣਗੀਆਂ ਰੇਤ ਦੀਆਂ ਕੀਮਤਾਂ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – PPN1704201711ਰੇਤ ਦੀਆਂ ਵੱਧ ਹੋਈਆਂ ਕੀਮਤਾਂ ਆਰਜੀ ਹਨ ਅਤੇ ਇਸੇ ਮਹੀਨੇ ਨਵੇਂ ਟੈਂਡਰ ਅਲਾਟ ਹੋਣ ਨਾਲ ਰੇਤ ਦੀਆਂ ਕੀਮਤਾਂ ਵਿਚ ਵੱਡੀ ਕਟੌਤੀ ਆ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਰੇਤ ਦੀਆਂ ਨਵੀਆਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਬੁਲਾਈ ਗਈ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਕੀਤਾ। ਸੰਘਾ ਨੇ ਦੱਸਿਆ ਕਿ ਇਸ ਵੇਲੇ ਜਿਲ੍ਹੇ ਵਿਚ 35 ਏਕੜ ਦੀਆਂ 7 ਖੱਡਾਂ ਦੇ ਟੈਂਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅੱਜ ਟੈਂਡਰ ਭਰਨ ਦੀ ਆਖਰੀ ਮਿਤੀ ਸੀ। ਉਨਾਂ ਦੱਸਿਆ ਕਿ ਅਗਲੇ ਕੁੱਝ ਦਿਨਾਂ ਤੱਕ ਇਹ ਟੈਂਡਰ ਅਲਾਟ ਹੋ ਜਾਣਗੇ ਅਤੇ ਰੇਤ ਦਾ ਕਮੀ ਦੂਰ ਹੋ ਜਾਵੇਗੀ।
ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿਚ 72 ਏਕੜ ਦੀਆਂ 4 ਹੋਰ ਖੱਡਾਂ ਨੂੰ ਜਿਲ੍ਹਾ ਕਮੇਟੀ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇੰਨਾਂ ਨੂੰ ਰਾਜ ਸਰਕਾਰ ਤੋਂ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਟੈਂਡਰ ਜਾਰੀ ਹੋਣ ਨਾਲ ਜਿੱਥੇ ਲੋਕਾਂ ਨੂੰ ਰੇਤਾ ਸਸਤਾ ਮਿਲੇਗਾ, ਉਥੇ ਰਾਜ ਸਰਕਾਰ ਦਾ ਮਾਲੀਆ ਵਧੇਗਾ ਅਤੇ ਰੇਤ ਦੀ ਕਾਲਾ ਬਜ਼ਾਰੀ ਰੁਕ ਜਾਵੇਗੀ। ਉਨਾਂ ਦੱਸਿਆ ਕਿ ਉਕਤ ਥਾਵਾਂ ਨੂੰ ਪ੍ਰਦੂਸ਼ਣ, ਨਹਿਰੀ, ਖੇਤੀ, ਜੰਗਲਾਤ ਆਦਿ ਵਿਭਾਗਾਂ ਤੋਂ ਪ੍ਰਵਾਨਗੀ ਮਿਲ ਗਈ ਹੈ।
ਸੰਘਾ ਨੇ ਮਾਇਨਿੰਗ ਨੀਤੀ ’ਤੇ ਚਾਨਣਾ ਪਾਉਂਦੇ ਦੱਸਿਆ ਕਿ ਹਰੇਕ ਤਹਿਸੀਲ ਵਿਚ ਐਸ ਡੀ ਐਮ ਦੀ ਅਗਵਾਈ ਹੇਠ ਕਮੇਟੀ ਬਣਦੀ ਹੈ, ਜਿਸ ਵਿਚ ਮਾਈਨਿੰਗ ਨਾਲ ਸੰਬਧਤ ਹਰ ਵਿਭਾਗ ਦਾ ਅਧਿਕਾਰੀ ਸ਼ਾਮਿਲ ਹੁੰਦਾ ਹੈ। ਉਕਤ ਕਮੇਟੀ ਮਾਈਨਿੰਗ ਵਾਲੀ ਜ਼ਮੀਨ ਦੀ ਚੋਣ ਕਰਕੇ ਜਿਲ੍ਹਾ ਕਮੇਟੀ ਵਿਚੋਂ ਪ੍ਰਵਾਨਗੀ ਲੈਂਦੀ ਹੈ ਅਤੇ ਮੁੜ ਕੇਸ ਰਾਜ ਸਰਕਾਰ ਨੂੰ ਪ੍ਰਵਾਨਗੀ ਲੈਣ ਲਈ ਭੇਜ ਦਿੱਤਾ ਜਾਂਦਾ ਹੈ। ਸੰਘਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ  ਪ੍ਰਵਾਨਗੀ ਮਿਲਣ ਮਗਰੋਂ ਉਕਤ ਖੱਡਾਂ ਦਾ ਟੈਂਡਰ ਜਾਰੀ ਕੀਤਾ ਜਾਂਦਾ ਹੈ। ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਐਸ ਡੀ ਐਮ ਅਜਨਾਲਾ ਡਾ. ਅਨੂੰਪ੍ਰੀਤ ਕੌਰ, ਐਸ ਡੀ ਐਮ ਬਾਬਾ ਬਕਾਲਾ ਤੇਜਦੀਪ ਸਿੰਘ ਸੈਣੀ, ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਜਸਵੰਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply