Tuesday, March 24, 2026

ਕੰਨੈਕਟਵਿਟੀ ਸਕੀਮ ਅਧੀਨ ਪੰਜਾਬ ਦੀਆਂ ਹਵਾਈ ਪੱਟੀਆਂ ਤੋਂ ਆਮ ਜਨਤਾ ਲਈ ਸੁਰੂ ਹੋਵੇਗੀ ਹਵਾਈ ਸੇਵਾ – ਡੀ.ਸੀ ਨੀਲਿਮਾ

ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN1704201718ਭਾਰਤ ਸਰਕਾਰ ਵੱਲੋਂ ਰਿਜਨਲ ਕੰਨੈਕਟਵਿਟੀ ਸਕੀਮ ਅਧੀਨ ਪੰਜਾਬ ਵਿੱਚ ਜਿਥੇ ਵੀ ਹਵਾਈ ਪੱਟੀਆਂ ਹਨ ਉਥੇ ਆਮ ਜਨਤਾ ਲਈ ਹਵਾਈ ਸੇਵਾ ਸੁਰੂ ਕੀਤੇ ਜਾਣ ਦੀ ਯੋਜਨਾ ਹੈ।ਇਹ ਪ੍ਰਗਟਾਵਾ  ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਏਅਰਪੋਰਟ ਅਥਾਰਟੀ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਇਕ ਮੀਟਿੰਗ ਦੇ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਅਸੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਕਮਲਜੀਤ ਮੈਨੇਜਰ ਸਿਵਲ ਸਟੇਸ਼ਨ ਇੰਚਾਰਜ, ਕੁਲਦੀਪ ਸਿੰਘ ਡੀ.ਐਸ.ਪੀ. ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਸ੍ਰੀਮਤੀ ਨੀਲਿਮਾ (ਆਈ.ਏ.ਐਸ)ਡਿਪਟੀ ਕਮਿਸ਼ਨਰ ਪਠਾਨਕੋਟ ਨੇ ਸੰਬੋਧਨ ਕਰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਪਰੋਕਤ ਸਕੀਮ ਅਧੀਨ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਜਿਥੇ ਵੀ ਹਵਾਈ ਪੱਟੀਆਂ ਹਨ ਉਥੋਂ ਆਮ ਪਬਲਿਕ ਲਈ ਹਵਾਈ ਸੇਵਾ ਉਪਲਭਦ ਕਰਵਾਈ ਜਾਏ। ਜਿਸ ਅਧੀਨ ਪਠਾਨਕੋਟ ਤੋਂ ਦਿੱਲੀ ਲਈ ਪ੍ਰਤੀ ਘੰਟਾ ਸਫਰ ਦੇ 2500 ਰੁਪਏ ਨਾਲ ਇਹ ਸੇਵਾ ਉਪਲਭਦ ਕਰਵਾਏ ਜਾਣ ਦੀ ਯੋਜਨਾਂ ਹੈ। ਮੀਟਿੰਗ ਦੋਰਾਨ ਏਅਰ ਪੋਰਟ ਅਥਾਰਟੀ ਪਠਾਨਕੋਟ ਵੱਲੋਂ ਏਅਰ ਪੋਰਟ ਤੇ 24 ਘੰਟੇ ਬਿਜਲੀ ਸੇਵਾ ਦੀ ਵਿਵਸਥਾ ਕਰਨ, ਬੀ.ਐਸ.ਐਨ.ਐਲ ਵਿਭਾਗ ਵੱਲੋਂ ਮੋਡਮ ਸੇਵਾ ਉਪਲੱਬਧ ਕਰਵਾਉਣ ਅਤੇ ਏਅਰ ਪੋਰਟ ਨੂੰ ਜਾਣ ਵਾਲੇ ਕਰੀਬ ਇਕ ਕਿਲੋਮੀਟਰ ਖਸਤਾ ਹਾਲਤ ਰੋਡ ਦੀ ਰਿਪੇਅਰ ਕਰਨ ਬਾਰੇ ਆਪਣੇ ਵਿਚਾਰ ਰੱਖੇ। ਜਿਸ ਤੇ ਵਿਚਾਰ ਕਰਦਿਆ ਡਿਪਟੀ ਕਮਿਸ਼ਨਰ ਨੇ ਉਪਰੋਕਤ ਕਾਰਜਾਂ ਵਿੱਚੋਂ ਪਾਵਰਕਾਮ ਅਤੇ ਬੀ.ਐਸ.ਐਨ.ਐਲ ਵਿਭਾਗ ਨੂੰ ਹਦਾਇਤ ਕੀਤੀ ਕਿ ਉਪਰੋਕਤ ਕਾਰਜਾਂ ਦੀ ਜਲਦੀ ਰਿਪੋਰਟ ਪੇਸ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਇਕ ਕਿਲੋਮੀਟਰ ਮਾਰਗ ਏਅਰ ਪੋਰਟ ਨੂੰ ਜਾਂਦਾ ਹੈ ਉਹ ਹਿਮਾਚਲ ਅਧੀਨ ਏਰੀਆ ਹੋਣ ਕਾਰਨ ਜਿਲ੍ਹਾ ਪਸਾਸਨ ਵੱਲੋਂ ਹਿਮਾਚਲ ਸਰਕਾਰ ਨਾਲ ਵੀ ਤਾਲਮੇਲ ਕੀਤਾ ਜਾਵੇਗਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply