Wednesday, March 25, 2026

ਕਣਕ ਦਾ ਨਾੜ ਸਾੜਣ ਵਾਲਿਆਂ ਦੀ ਖੈਰ ਨਹੀ- ਜੁਰਮਾਨਾ ਵਸੂਲਿਆ ਜਾਵੇਗਾ

ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –PPN1804201703 ਕਿਸਾਨਾਂ ਵਲੋਂ ਕਣਕ ਦੀ ਨਾੜ ਅਤੇ  ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹੇ ’ਚ 8 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਦੀ ਪਾਲਣਾ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਸਰਕਾਰ ਵਲੋਂ ਇਹ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮਾਂ ਕਿਸੇ ਵੀ ਕਿਸਾਨ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਲਗਾਈ ਅੱਗ ਸਬੰਧੀ ਚਲਾਣ ਕਰਕੇ ਰਿਪੋਰਟ ਜ਼ਿਲ੍ਹਾ ਅਫ਼ਸਰ ਬਠਿੰਡਾ ਨੂੰ ਭੇਜਣਗੇ ਤਾਂ ਜੋ ਲੋੜੀਂਦਾ ਜੁਰਮਾਨਾ ਵਸੂਲਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ 10-12-2015 ਦੇ ਹੁਕਮ ਅਨੁਸਾਰ 2 ਏਕੜ ਤੋਂ ਘੱਟ ਜ਼ਮੀਨ ’ਚ ਅੱਗ ਲਗਾਉਣ ’ਤੇ 2500 ਰੁਪਏ ਜੁਰਮਾਨਾ, 2 ਤੋਂ 5 ਏਕੜ ਜ਼ਮੀਨ ’ਚ ਅੱਗ ਲਗਾਉਣ ’ਤੇ 5000 ਰੁਪਏ ਜੁਰਮਾਨਾ ਅਤੇ 5 ਏਕੜ ਤੋਂ ਵੱਧ ਥਾਂ ’ਤੇ ਅੱਗ ਲਗਾਉਣ ’ਤੇ 15000 ਹਜ਼ਾਰ ਰੁਪਏ ਜੁਰਮਾਨਾ ਭਰਨਾ ਹੋਵਗਾ। ਉਨ੍ਹਾਂ ਦੱਸਿਆ ਕਿ ਉਕਤ ਟੀਮਾਂ ਹਰੇਕ ਪਿੰਡ ਵਿਚ ਧਾਰਮਿਕ ਸਥਾਨਾਂ ’ਤੇ ਜਨਤਕ ਸੂਚਨਾ ਪ੍ਰਣਾਲੀ ਰਾਹੀਂ ਕਣਕ ਦੀ ਨਾੜ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜ੍ਹਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੀਆਂ ਅਤੇ ਫਸਲਾਂ ਸਾੜ੍ਹਨ ਨਾਲ ਵਾਤਾਵਰਣ ਨੂੰ ਹੁੰਦੇ ਨੁਕਸਾਨ ਬਾਰੇ ਦੱਸਣਗੀਆਂ।ਉਨ੍ਹਾਂ ਦੱਸਿਆ ਕਿ ਇਹ ਟੀਮਾਂ ਪਿੰਡ ਵਿਚ ਇਸ ਵਿਸ਼ੇ ਸਬੰਧੀ ਮੋਹਤਬਾਰ ਵਿਅਕਤੀਆਂ ਅਤੇ ਕਿਸਾਨਾਂ ਦੀਆਂ ਬੈਠਕਾਂ ਵੀ ਕਰਨਗੀਆਂ। ਟੀਮਾਂ ਨੂੰ ਚਲਾਣ ਬੁੱਕ ਮੁਹੱਈਆ ਕਰਵਾਉਣ ਸਬੰਧੀ ਸੁਰਜੀਤ ਸਿੰਘ ਧਾਲੀਵਾਲ ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਬਠਿੰਡਾ ਅਤੇ ਰੋਹਿਤ ਸਿੰਗਲਾ ਉਪ ਮੰਡਲ ਅਫ਼ਸਰ ਬਠਿੰਡਾ ਨੂੰ ਇਸ ਕੰਮ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਕੋਈ ਅਮਨ ਅਤੇ ਕਾਨੂੰਨ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਸਬੰਧੀ ਟੀਮ ਇੰਜਾਰਜ ਵਲੋਂ ਉਪ ਮੰਡਲ ਮੈਜਿਸਟ੍ਰੇਟ ਜਾਂ ਉਪ ਕਪਤਾਨ ਪੁਲਿਸ (ਉਪ ਮੰਡਲ) ਜਾਂ ਮੁੱਖ ਥਾਣਾ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪਿੰਡ ਕਿੱਲੀ ਨਿਹਾਲ ਸਿੰਘ ਵਾਲਾ, ਕੋਠੇ ਸੰਧੂਆਂ, ਬਲਾਹੜ ਮਹਿਮਾ, ਬਲਾਹੜ ਵਿੰਝੂ, ਨੇਹੀਆਵਾਲਾ, ਗੰਗਾ, ਅਬਲੂ, ਮਹਿਮਾ ਸਵਾਈ, ਹਰਰਾਏਪੁਰ, ਅਮਰਗੜ੍ਹ, ਲੱਖੀ ਜੰਗਲ, ਜੋਧਪੁਰ ਰੋਮਾਣਾ, ਗਹਿਰੀ ਭਾਗੀ, ਜੰਡਾਵਾਲਾ, ਹਰਰੰਗਪੁਰਾ, ਕੋਠੇ ਨਾਥੀਆਣਾ, ਕੋਠੇ ਨੱਥਾ ਸਿੰਘ ਵਾਲਾ, ਕੋਠੇ ਇੰਦਰ ਸਿੰਘ, ਮਹਿਮਾ ਸਰਕਾਰੀ, ਕੋਠੇ ਲਾਲ ਸਿੰਘ ਅਤੇ ਕੋਠੇ ਕੌਰ ਸਿੰਘ ਵਾਲਾ ਵਿਖੇ ਤਹਿਸੀਦਾਰ ਬਠਿੰਡਾ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।ਇਸੇ ਤਰ੍ਹਾਂ ਪਿੰਡ ਮਹਿਮਾ ਭਗਵਾਨਾ, ਗੋਨਿਆਣਾ ਮੰਡੀ, ਮਹਿਮਾ ਸਰਜਾ, ਕਰਤਕਾਰਪੁਰ ਥਾਂਦੇ ਵਾਲਾ, ਸਿਵੀਆ, ਗਿੱਲ ਪੱਤੀ, ਸਰਦਾਰਗੜ੍ਹ, ਬਾਜੀਗਰ ਬਸਤੀ, ਬੱਲੂਆਣਾ, ਕਰਮਗੜ੍ਹ ਸਤਰਾਂ, ਵਿਰਕ ਕਲਾਂ, ਵਿਰਕ ਖੁਰਦ, ਬਹਿਮਣ ਦੀਵਾਨਾ, ਅਬਲੂ, ਕੋਠੇ ਚੇਤ ਸਿੰਘ ਵਾਲਾ ਅਤੇ ਕੋਠੇ ਬੁੱਧ ਸਿੰਘ ਵਾਲਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਠਿੰਡਾ ਅਤੇ ਗੋਨਿਆਣਾ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।
ਪਿੰਡ ਬੁਲਾਡੇਵਾਲਾ, ਚੁੱਘੇ ਕਲਾਂ, ਤਿਉਣਾ, ਬਾਹੋ ਸਿਵੀਆ, ਬਾਹੋ ਯਾਤਰੀ, ਝੁੰਬਾ, ਚੁੱਘੇ ਖੁਰਦ, ਬੀੜ ਬਹਿਮਣ, ਬੀੜ ਤਲਾਬ, ਕਟਾਰ ਸਿੰਘ ਵਾਲਾ, ਫੂਸਮੰਡੀ,  ਕੋਟਸ਼ਮੀਰ, ਭਾਗੂ, ਗੁਲਾਬਗੜ੍ਹ, ਮੁਲਤਾਨੀਆ ਅਤੇ ਮੀਆਂ ਵਿਖੇ ਨਾਇਬ ਤਹਿਸੀਲਦਾਰ ਬਠਿੰਡਾ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ। ਇਸੇ ਤਰ੍ਹਾਂ ਪਿੰਡ ਚੱਕ ਰਾਮ ਸਿੰਘ ਵਾਲਾ, ਬੀਬੀ ਵਾਲਾ, ਗੰਗਾ, ਨਾਥਪੁਰਾ, ਸੇਮਾ ਕਲਾਂ, ਲਹਿਰਾ ਬੇਗਾ, ਲਹਿਰਾ ਸੌਧਾ, ਮਾੜੀ, ਭੁੱਚੋ ਕਲਾਂ, ਬਾਠ, ਭੁੱਚੋ ਮੰਡੀ, ਚੱਕ ਬਖਤੂ, ਤੁੰਗਵਾਲੀ, ਲਹਿਰਾ ਧੂਰਕੋਟ, ਲਹਿਰਾ ਖਾਨਾ, ਚੱਕ ਫ਼ਤਿਹ ਸਿੰਘ ਵਾਲਾ, ਕੋਠੇ ਗੋਬਿੰਦ ਨਗਰ ਅਤੇ ਕਲਿਆਣ ਸੁੱਖਾ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨਥਾਣਾ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।
ਪਿੰਡ ਬੁਰਜ ਮਹਿਮਾ, ਭੀਸੀਆਣਾ, ਦਿਉਣ, ਗੋਨਿਆਣਾ ਕਲਾਂ, ਗੋਨਿਆਣਾ ਖੁਰਦ, ਅਕਲੀਆ ਕਲਾਂ, ਅਕਲੀਆ ਖੁਰਦ, ਦਾਨ ਸਿੰਘ ਵਾਲਾ, ਖਿਆਲੀ ਵਾਲਾ, ਭੋਖੜਾ, ਖੇਮੂਆਣਾ, ਜੀਦਾ ਅਤੇ ਬਰਕੰਦੀ ਵਿਖੇ ਨਾਇਬ ਤਹਿਸੀਲਦਾਰ ਗੋਨਿਆਣਾ,ਸਬੰਧਤ ਪਟਵਾਰੀ,ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।ਪਿੰਡ ਨਰੂਆਣਾ, ਨੰਦਗੜ੍ਹ, ਰਾਏਖੁਰਦ, ਗੁਰੂਸੇਹਣੈ ਵਾਲਾ, ਫੁੱਲੋ ਮਿੱਠੀ, ਲੂਲਬਾਈ, ਰਾਏ ਕਲਾਂ, ਜੈ ਸਿੰਘ ਵਾਲਾ, ਜੰਗੀਰਾਣਾ, ਬਹਾਦਰਗੜ੍ਹ ਜੰਡੀਆਂ, ਘੁੱਦਾ, ਕੋਟਲੀ ਸਾਬੋ, ਸੰਗਤਕਲਾਂ, ਸੰਗਤ ਮੰਡੀ, ਮਛਾਣਾ ਅਤੇ ਜੱਸੀ ਪੌ ਵਾਲੀ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਗਤ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।ਪਿੰਡ ਪਥਰਾਲਾ, ਫਰੀਦਕੋਟ, ਕੋਟਲੀ, ਗਹਿਰੀ ਬੁੱਟਰ, ਮਹਿਤਾ, ਜੱਸੀ ਬਾਗ ਵਾਲੀ, ਚੱਕ ਰੁਲਦੂ ਸਿੰਘ ਵਾਲਾ, ਅਨੂਪਗੜ੍ਹ, ਕੋਟਗੁਰੂ ਕੇ ਮੁਹਾਲਾ, ਕੁਟੀ, ਬਾਂਡੀ, ਦੁਨੇਵਾਲਾ ਅਤੇ ਧੁੰਨੀ ਕੇ ਵਿਖੇ ਨਾਇਬ ਤਹਿਸੀਲਦਾਰ ਸੰਗਤ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ। ਇਸੇ ਤਰ੍ਹਾਂ ਪਿੰਡ ਕਲਿਆਣ ਸੱਧਾ, ਬੁਰਜ ਕਾਹਨ ਸਿੰਘ, ਪੂਹਲਾ, ਭੈਣੀ, ਨਥਾਣਾ, ਜੋਗਾਨੰਦ, ਲਹਿਰਾ ਮੁਹੱਬਤ, ਗਿੱਦੜ, ਢੇਲਵਾ, ਕਲਿਆਣ ਮੱਲਕੇ, ਬੁਰਜ ਡੱਲਾ, ਪੂਹਲੀ, ਭੁੱਚੋ ਖੁਰਦ, ਗੋਬਿੰਦਪੁਰਾ, ਡੂੰਮਵਾਲੀ, ਚੱਕ ਅਤਰ ਸਿੰਘ ਵਾਲਾ, ਧੰਨ ਸਿੰਘ ਵਾਲਾ ਅਤੇ ਨਰ ਸਿੰਘ ਕਲੋਨੀ ਵਿਖੇ ਨਾਇਬ ਤਹਿਸੀਲਦਾਰ ਨਥਾਣਾ, ਸਬੰਧਤ ਪਟਵਾਰੀ, ਸਬੰਧਤ ਪੰਚਾਇਤ ਸਕੱਤਰ ਅਤੇ ਸਬੰਧਤ ਖੇਤੀਬਾੜੀ ਅਫ਼ਸਰ ਨਿਗਰਾਨੀ ਰੱਖਣਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply