ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਮਾਜ ਸੇਵਾ ਵਿਚ ਅਗਾਂਹਵਧੂ ਸੰਸਥਾ ਸੇਵਾ ਭਾਰਤੀ ਫਾਜ਼ਿਲਕਾ ਵੱਲੋਂ ਅੱਜ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ ਅਤੇ ਬੂਟ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜਨਰਲ ਸਕੱਤਰ ਰਮਨ ਸੇਤੀਆ ਅਤੇ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਜੈਕਟ ‘ ਨੇਕੀ ਕੇ ਹਾਥ ਸਭੀ ਕੇ ਸਾਥ’ ਦੇ ਤਹਿਤ ਅੱਜ ਪਿੰਡ ਨੂਰ ਮੁਹੱਮਦ ਵਿਚ 35 ਜ਼ਰੂਰਤਮੰਦ ਪਰਿਵਾਰਾਂ ਨੂੰ ਕਪੜੇ, ਬੂਟ, ਠੰਡੇ ਪਾਣੀ ਦੀਆਂ ਬੋਤਲਾਂ ਅਤੇ ਬੱਚਿਆਂ ਨੂੰ ਝੂਲੇ ਵੰਡੇ ਗਏ। ਇਸ ਮੌਕੇ ਸੰਸਥਾ ਦੇ ਮੈਂਬਰ ਅਮਿਤ ਉਬਵੇਜਾ ਵੱਲੋਂ ਨਿਜੀ ਰੂਪ ਨਾਲ ਚੱਲਣ ਫਿਰਨ ਤੋਂ ਅਸਮਰਥ ਅਤੇ ਅਸਹਾਏ ਲੋਕਾਂ ਨੂੰ ਬੈਂਤ (ਲਾਠੀਆਂ) ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਰੋਜੀ, ਭੂਸ਼ਨ ਸਚਦੇਵਾ, ਬੇਬੀ, ਵਿਕਾਸ ਮੋਂਗਾ ਅਤੇ ਸੇਵਾ ਭਾਰਤੀ ਪਰਿਵਾਰ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਕੀਤਾ।ਸੇਵਾ ਭਾਰਤੀ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣਾ ਪੁਰਾਣਾ ਸਮਾਨ ਜੋ ਵਰਤੋਂ ਵਿਚ ਨਾ ਆਉਂਦਾ ਹੋਵੇ ਜਿਵੇਂ ਕਪੜੇ, ਬੂਟ ਅਤੇ ਹੋਰ ਕੋਈ ਵੀ ਸਮਾਨ ਜੋ ਜ਼ਰੂਰਤਮੰਦਾਂ ਦੇ ਕੰਮ ਆ ਸਕਦਾ ਹੋਵੇ ਸਥਾਨਕ ਡਾ. ਗੋਬਿੰਦ ਰਾਮ ਸ਼ਰਮਾ ਲਾਇਬ੍ਰੇਰੀ ਵਿਚ ਸ਼ਾਮ 5 ਤੋਂ 6 ਵਜੇ ਤੱਕ ਜਮਾ ਕਰਵਾਉਣ।ਇਸ ਮੌਕੇ ਪ੍ਰੋਜੈਕਟ ਸਹਾਇਕ ਇੰਚਾਰਜ਼ ਰਮੇਸ਼ ਸੁਧਾਰ, ਸਰਪ੍ਰਸਤ ਜਗਦੀਸ਼ ਕਟਾਰੀਆ ਤਅੇ ਓਮ ਪ੍ਰਕਾਸ਼ ਕਟਾਰੀਆ ਹਾਜ਼ਰ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media