Tuesday, November 24, 2026

ਖ਼ਾਲਸਾ ਕਾਲਜ ਵਿਖੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਤਹਿਤ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦਾ ਹੋਇਆ ਅਗਾਜ਼

ਘਰ ਦੀ ਗ੍ਰਹਿਣੀ ਦਾ ਹੁਨਰਮੰਦ ਹੋਣਾ ਜਰੂਰੀ : ਪ੍ਰਿੰ: ਡਾ. ਮਹਿਲ ਸਿੰਘ

ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –

????????????????????????????????????
????????????????????????????????????

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਔਰਤਾਂ ਨੂੰ ਆਤਮ-ਨਿਰਭਰ ਅਤੇ ਹੱਥੀਂਕਾਰ ’ਚ ਨਿਪੁੰਨ ਬਣਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਵਿਖੇ ‘ਲਾਈਫ ਲੌਂਗ ਲਰਨਿੰਗ’ ਪ੍ਰੋਗਰਾਮ ਅਧੀਨ ਚਲ ਰਹੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਨਵੇਂ ਗਰੁੱਪ ਦਾ ਅਗਾਜ਼ ਹੋਇਆ।ਜਿਸ ’ਚ ਮੱਧ ਵਰਗੀ ਪਰਿਵਾਰ ਦੀਆਂ ਲੜਕੀਆਂ, ਵਿਧਵਾ ਤਲਾਕਸ਼ੁਦਾ ਔਰਤਾਂ ਨੂੰ ਸਿਲਾਈ-ਕਢਾਈ, ਕੁਕਿੰਗ, ਫੂਡ ਪ੍ਰੀਜ਼ਰਵੇਸ਼ਨ (ਆਚਾਰ, ਜੈਮ, ਮੁਰੱਬਾ, ਚਟਨੀਆਂ, ਸਰਫ਼, ਸਾਬਣ, ਫ਼ਰਨਾਇਲ) ਆਦਿ ਬਣਾਉਣਾ ਮੁਫ਼ਤ ਸਿਖਾਇਆ ਜਾਂਦਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸ: ਛੀਨਾ ਦੀ ਰਹਿਨੁਮਾਈ ਹੇਠ ਤੇ ਸੇਵਾ ਭਾਵਨਾ ਵਾਲੀ ਸੋਚ ਸਦਕਾ ਲਾਈਫ਼ ਲੌਂਗ ਲਰਨਿੰਗ ਪ੍ਰੋਗਰਾਮ ਪਿਛਲੇ ਕਾਫ਼ੀ ਸਮੇਂ ਸਫ਼ਲਤਾਪੂਰਵਕ ਚਲ ਰਿਹਾ ਹੈ ਅਤੇ 3 ਮਹੀਨ੍ਹਿਆਂ ਦੀ ਟ੍ਰੇਨਿੰਗ ਪੂਰੀ ਹੋਣ ਦੇ ਬਾਅਦ 30 ਲੜਕੀਆਂ ਨੂੰ ਸਰਟੀਫ਼ਿਕੇਟ ਵੰਡੇ ਵੀ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿ ਨਵੇਂ ਗਰੁੱਪ ਦਾ ਦਾਖ਼ਲਾ ਸ਼ੁਰੂ ਹੈ, ਕੋਈ ਵੀ ਲੋੜਵੰਦ ਔਰਤ, ਲੜਕੀ ਦਾਖਲਾ ਲੈ ਸਕਦੀ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਦੱਸਿਆ ਕਿ ਮਹਿੰਗਾਈ ਦੇ ਦੌਰ ’ਚ ਘਰ ਦੀ ਗ੍ਰਹਿਣੀ ਦਾ ਹੁਨਰਮੰਦ ਹੋਣਾ ਜਰੂਰੀ ਹੈ। ਜਿਸ ਨਾਲ ਉਹ ਘਰ ਬੈਠਿਆਂ ਸਮੇਂ ਦਾ ਸਦਉਪਯੋਗ ਕਰਕੇ ਆਪਣੀ ਆਮਦਨੀ ਵਧਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਚੰਗੀ ਤਰ੍ਹਾਂ ਕਰ ਸਕਦੀ ਹੈ।ਉਨ੍ਹਾਂ ਅੱਗੇ ਹੋਰ ਲੋੜਵੰਦਾਂ ਨੂੰ ਇਹ ਹੁਨਰ ਵੰਡਣ ਲਈ ਕਿਹਾ ਅਤੇ ਜੀਵਨ ’ਚ ਹਮੇਸ਼ਾ ਸੇਵਾ ਭਾਵਨਾ ਲਈ ਤੱਤਪਰ ਰਹਿਣ ਦੀ ਸਿੱਖਿਆ ਦਿੱਤੀ। ਇਸ ਮੌਕੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਇੰਚਾਰਜ ਕਮਲਜੀਤ ਕੌਰ, ਕੋਆਰਡੀਨੇਟਰ ਪ੍ਰੋ: ਨਵਨੀਨ ਬਾਵਾ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply