ਸਿੱਖੀ ਸਰੂਪ ਮੇਰਾ ਅਸਲੀ ਰੂਪ ਤਹਿਤ ਨੌਜਵਾਨ ਵੀਰਾਂ ਨੁੰ ਕੀਤਾ ਸਨਮਾਨਿਤ
ਪੱਟੀ, 19 ਅਪਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) –
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ: ਪੱਟੀ ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਬਿਧੀ ਚੰਦ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ 19ਵਾਂ ਮਹਾਨ ਕੀਰਤਨ ਦਰਬਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦ ਯੰਗਮੈਨ ਰਾਮਾ ਕਿ੍ਰਸ਼ਨਾ ਕਲੱਬ ਪੱਟੀ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ।ਜਿਸ ਵਿਚ ਸੰਤ ਮਹਾਂਪੁਰਸ਼, ਕੀਰਤਨੀ ਜਥੇ ਅਤੇ ਕਥਾਵਾਚਕਾ ਵੱਲੋਂ ਗੁਰੁ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਕੀਰਤਨ ਦਰਬਾਰ ਦੀ ਆਰੰਭਤਾ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸੁਖਮਨੀ ਸਾਹਿਬ ਸੇਵਾ ਸੁਸਇਟੀ ਬੀਬੀ ਰਜਨੀ ਜੀ ਵੱਲੋਂ ਕਰ ਕੇ ਕੀਤੀ ਗਈ।ਉਪਰੰਤ ਭਾਈ ਜਤਿੰਦਰ ਸਿੰਘ ਬੋਪਾਰਾਏ, ਭਾਈ ਸਰਬਜੀਤ ਸਿੰਘ ਪੱਟੀ, ਬੀਬੀ ਸੰਦੀਪ ਕੌਰ, ਬੀਬੀ ਮਨਦੀਪ ਕੌਰ, ਭਾਈ ਰਵਿੰਦਰ ਸਿੰਘ ਜੌਨੀ ਵੀਰ ਅਤੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲ਼ਾਂ ਜੀ ਟਰੱਸਟ ਵਾਲਿਆਂ ਨੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਂਹੀ ਹਾਜਰੀ ਲਗਵਾਈ।
ਇਸ ਸਮਾਗਮ ਦੌਰਾਨ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਛਿੰਦਰ ਸਿੰਘ ਫਤਿਹਗੜ ਸਭਰਾ ਵਾਲੇ, ਬਾਬਾ ਸੁਰਜੀਤ ਸਿੰਘ ਝਾੜ ਸਾਹਿਬ ਕੈਰੋਂ ਵਾਲੇ, ਬਾਬਾ ਸਰੂਪ ਸਿੰਘ ਗੁ: ਭੱਠ ਸਾਹਿਬ ਵਾਲੇ ਸੰਗਤਾਂ ਦੇ ਰੂਬਰੂ ਹੋਏ।ਕੀਰਤਨ ਦਰਬਾਰ ਵਿਚ ਭਾਈ ਗੁਰਇਕਬਾਲ ਸਿੰਘ ਵਲੋਂ ਆਰੰਭੀ ਲੜੀ `ਸਿੱਖੀ ਸਰੂਪ ਮੇਰਾ ਅਸਲੀ ਰੂਪ` ਦੇ ਤਹਿਤ ਉਹਨਾਂ ਵੀਰਾਂ ਨੂੰ ਸਨਮਾਨਿਤ ਕੀਤਾ ਗਿਆ।ਜਿਹਨਾਂ ਨੇ ਇਹ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਕੇਸਾਂ ਦੀ ਬੇਅਦਬੀ ਨਹੀਂ ਕਰਨਗੇ।ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਪ੍ਰਗਟ ਸਿੰਘ, ਬਾਬਾ ਨਿਰਮਲ ਸਿੰਘ, ਸੁਸਾਇਟੀ ਪ੍ਰਧਾਨ ਕੁਵਿੰਦਰ ਸਿੰਘ ਬੱਬੂ, ਸਕੱਤਰ ਜੋਗਾ ਸਿੰਘ, ਤਰੁਣ ਕਪੂਰ, ਖਜਾਨਚੀ ਨਿਰਮਲ ਸਿੰਘ, ਗਿਆਨ ਸਿੰਘ ਮਠਾੜੂ, ਮੇਹਰ ਸਿੰਘ, ਕੁਲਵਿੰਦਰ ਸਿੰਘ ਕਾਕਾ, ਇਕਬਾਲ ਸਿੰਘ ਜੌਲੀ, ਜਸਬੀਰ ਸਿੰਘ ਜੱਸ, ਲਖਬੀਰ ਸਿੰਘ, ਮੁਖਤਿਆਰ ਸਿੰਘ ਕੋਟਲੀ ਵਾਲੇ, ਗੁਰਮੀਤ ਸਿੰਘ ਹੈਪੀ ਸਟੇਜ ਸੈਕਟਰੀੂ, ਡਾ. ਗੁਰਚਰਨਜੀਤ ਕੌਰ ਦਲੇਰ, ਜਗਦੀਪ ਸਿੰਘ ਪਿ੍ਰੰਸ ਭਾਟੀਆ, ਅਵਤਾਰ ਸਿੰਘ ਢਿਲੋਂ, ਭੁੁਿਪੰਦਰ ਸਿੰਘ ਮਿੰਟੂ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਲਾਲੀ, ਗੁਰਪਿੰਦਰ ਸਿੰਘ ਰੋਮੀ, ਬਲਜਿੰਦਰ ਸਿੰਘ ਜੱਜ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ, ਕੁਲਵਿੰਦਰ ਸਿੰਘ ਮਿੱਠੂ, ਰਾਜਯੌਧਬੀਰ ਸਿੰਘ, ਕੁਲਵਿੰਦਰ ਪਾਲ ਸਿੰਘ ਕਾਲੇਕੇ, ਸੁਰਿੰਦਰ ਸਿੰਘ ਔਲਖ, ਅਰਜਿੰਦਰ ਸਿੰਘ ਲਾਡੀ, ਸਾਬੀ, ਬਲਵੀਰ ਸਿੰਘ, ਡਾ.ਜਸਪਾਲ ਸਿੰਘ, ਜੋਬਨਪ੍ਰੀਤ ਸਿੰਘ, ਜਗਪਰੀਤ ਸਿੰਘ, ਰਵਨੀਤ ਸਿੰਘ, ਅਕਾਸ਼ਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਦਿਆਲ ਸਿੰਘ ਰੇਲਵੇ, ਅੰਮਿ੍ਰਤਪਾਲ ਸਿੰਘ, ਜੋਗਿੰਦਰ ਸਿੰਘ, ਲਵਪਰੀਤ ਸਿੰਘ ਚਾਂਦ ਆਦਿ ਨੇ ਹਾਜਰੀਆਂ ਭਰਿਆਂ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media