ਬਠਿੰਡਾ, 20 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੁਖਪਾਲ ਸਿੰਘ ਸਿੱਧੂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਵੱਡਾ ਰੋਲ ਨਿਭਾਅ ਰਹੇ ਹਨ ।ਸਮਾਜ ਸੇਵੀ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਆਨੰਤ ਅਨਾਥ ਆਸ਼ਰਮ ਦੇ ਅਨਾਥ ਬੱਚਿਆਂ ਦੇ ਜਨਮ ਦਿਨ, ਦੀਵਾਲੀ, ਦੁਸਿਹਰਾ, ਲੋਹੜੀ ਆਦਿ ਖੁਸ਼ੀ ਦੇ ਹਰ ਪਲ ਬੱਚਿਆਂ ਨਾਲ ਸਾਂਝੇ ਕਰਦੇ ਹਨ।ਇਸ ਵਾਰ ਵੀ ਉਨ੍ਹਾਂ ਆਪਣੇ ਵਿਆਹ ਦੀ 9ਵੀਂ ਵਰੇਗੰਢ ਅਨਾਥ ਆਸ਼ਰਮ ਵਿੱਚ ਮਨਾ ਰਹੇ ਸਨ ਤਾਂ ਅਚਾਨਕ ਐਮਰਜੈਂਸੀ ਖੂਨਦਾਨ ਕਰਨ ਲਈ ਫੋਨ ਆਇਆ ਅਤੇ ਉਨ੍ਹਾਂ ਤੁਰੰਤ ਆਪਣੇ ਪਰਿਵਾਰ ਸਮੇਤ ਬਲੱਡ ਬੈਂਕ ਵਿੱਚ ਪੁੱਜੇ, ਜਿਥੇ ਉਨ੍ਹਾਂ ਨੇ ਲੋੜਵੰਦ ਨੂੰ ਐਮਰਜੈਂਸੀ ਖੂਨਦਾਨ ਕਰਕੇ ਆਪਣੇ ਵਿਆਹ ਦੀ ਵਰੇਗੰਢ ਮਨਾਈ । ਇਸ ਮੌਕੇ ਸਮਾਜ ਸੇਵੀ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋ ਹਮੇਸ਼ਾਂ ਹੀ ਖੁਸ਼ੀ ਦੇ ਪਲ ਅਨਾਥ ਬੱਚਿਆਂ ਨਾਲ ਸਾਂਝੇ ਕੀਤੇ ਹਨ, ਪਰ ਅੱਜ ਕਿਸੇ ਲੋੜਵੰਦ ਨੂੰ ਖੂਨਦਾਨ ਕਰਕੇ ਵੱਡੀ ਖੁਸ਼ੀ ਮਹਿਸੁਸ ਹੋ ਰਹੀ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਮਦਿਨ, ਵਰੇਗੰਢ ਅਤੇ ਹੋਰ ਖੁਸ਼ੀ ਦੇ ਪਲ ਮੌਕੇ ਲੋਕਾਂ ਫਜ਼ੂਲ ਖਰਚੀ ਛੱਡ ਕੇ ਸਮਾਜ ਸੇਵਾ ਦੇ ਕੰਮਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਸਮਾਜ ਸੇਵੀ ਸੁਖਪਾਲ ਸਿੱਧੂ ਨੇ 20ਵੀਂ ਵਾਰ ਖੂਨਦਾਨ ਕੀਤਾ ਹੈ। ਇਸ ਮੌਕੇ ਤਰਨਪ੍ਰੀਤ ਕੌਰ ਸਿੱਧੂ, ਏਕਮ ਸਿੱਧੂ, ਮਨਤਾਜ ਸਿੱਧੂ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media