Tuesday, November 24, 2026

ਕੰਵਲਦੀਪ ਸਿੰਘ ਸਾਬੀ’ ਬੀ.ਸੀ ਵਿੰਗ ਦੇ ਵਾਇਸ ਚੇਅਰਮੈਨ ਬਣੇ

ਪੱਟੀ, 22 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – PPN2204201716ਆਲ ਇੰਡਿਆ ਐਂਟੀ ਕੁਰੱਸ਼ਨ ਮੋਰਚਾ ਦੀ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਪੰਮਾ ਦੇ ਗ੍ਰਹਿ ਵਿੱਖੇ ਹੋਈ, ਜਿਸ ਵਿੱਚ ਉਚੇਚੇ ਤੌਰ `ਤੇ ਅਜੇ ਕੁਮਾਰ ਚੀਨੂ ਪ੍ਰਧਾਨ ਪੰਜਾਬ ਅਤੇ ਪਰਮਿੰਦਰ ਸਿੰਘ ਹੀਰਾ ਬੀ.ਸੀ ਵਿੰਗ ਦੇ ਚੈਅਰਮੈਨ ਪੰਜਾਬ ਪਹੁੰਚੇ।ਮੀੀਟੰਗ ਦੌਰਾਨ ਕੋਮੀ ਪ੍ਰਧਾਨ ਮਹੰਤ ਰਮੇਸ਼ਾਨੰਦ ਸਰਸਵਤੀ ਦੇ ਨਿਰਦੇਸ਼ਾਂ ਅਨੁਸਾਰ ‘ਕੰਵਲਦੀਪ ਸਿੰਘ ਸਾਬੀ’ ਨੂੰ ਬੀ.ਸੀ ਵਿੰਗ ਦਾ ਵਾਇਸ ਚੈਂਅਰਮੈਨ ਪੰਜਾਬ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ `ਚ ਪੂਰੇ ਪੰਜਾਬ ਵਿੱਚ ਬੀ.ਸੀ ਵਿੰਗ ਦੀਆਂ ਜ਼ਿਲੇ ਪੱਧਰ `ਤੇ ਨਿਯੁੱਕਤੀਆਂ ਕਰਨ ਤੋਂ ਇਲਾਵਾ ਨੌਜਵਾਨਾ ਨੂੰ ਲੋਕ ਸੇਵਾ ਕਰਨ ਦਾ ਮੌਕਾ ਦੇਣ ਅਤੇ ਬੀ.ਸੀ ਸ੍ਰੇਣੀ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ।ਪ੍ਰਧਾਨ ਅਜੇ ਕੁਮਾਰ ਚੀਨੂ ਨੇ ਕਿਹਾ ਕਿ ਉਨਾਂ ਦੀ ਟੀਮ ਸਰਕਾਰ ਤੋਂ ਮੰਗ ਕਰੇਗੀ ਕਿ ਨੌਜਵਾਨਾਂ ਨੂੰ ਅੱਗੇ ਵੱਧਣ ਲਈ ਸਰਕਾਰ ਬਿਨਾਂ ਵਿਆਜ ਤੋਂ ਕਰਜਾ ਦੇਵੇ ਤਾਂ ਕਿ ਉਹ ਆਪਣੇ ਰੁਜਗਾਰ ਚਲਾ ਸਕਣ।ਇਸ ਤੋਂ ਇਲਾਵਾ ਪਰਮਜੀਤ ਸਿੰਘ ਪੰਮਾ ਨੂੰ ਬੀ.ਸੀ ਵਿੰਗ ਦਾ ਸੈਕਟਰੀ ਪੰਜਾਬ, ਬਾਬਾ ਰਣਜੀਤ ਸਿੰਘ ਨੂੰ ਬੀ.ਸੀ ਦਾ ਜਿਲਾ ਪ੍ਰਧਾਨ ਬਣਾਇਆ ਗਿਆ ਤੇ ਇਕਬਾਲ ਸਿੰਘ ਜਗਤ ਨੂੰ ਬੀ.ਸੀ ਵਿੰਗ ਜਿਲਾ ਵਾਇਸ ਪ੍ਰਧਾਨ ਬਣਾਇਆ ਗਿਆ ਅਤੇ ਹਰਸੇਵਕ ਸਿੰਘ, ਰਵੀ ਕੁਮਾਰ, ਪ੍ਰਦੀਪ ਪਾਸੀ, ਗੁਰਜੀਤ ਸਿੰਘ, ਅਮਰਜੀਤ ਸਿੰਘ ਲਾਡੀ, ਜੱਜਪ੍ਰੀਤ ਸਿੰਘ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ।ਇਸ ਮੋਕੇ ਤੇ ਜਸਵੰਤ ਸਿੰਘ ਦੁੱਬਲੀ, ਸੁਖਚੈਨ ਸਿੰਘ ਚੈਨਾ, ਗਗਨਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply