ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸੀ.ਕੇ.ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਐਮ.ਬੀ.ਏ, ਬੀ.ਬੀ.ਏ, ਬੀ. ਕਾਮ (ਪੋ੍ਫੈਸ਼ਨਲ), ਬੀ.ਸੀ.ਏ ਅਤੇ ਬੀ.ਐਸ.ਸੀ (ਏ.ਟੀ.ਐਮ.ਐਚ) ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਲਈ ਫੇਅਰ ਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ ਅਤੇ ਨਵਪ੍ਰੀਤ ਸਿੰਘ ਸਾਹਨੀ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ।ਸ਼ਮਾਂ ਰੌਸ਼ਨ ਕਰਕੇ ਜਸ਼ਨ ਦਾ ਆਗਾਜ਼ ਸ਼ਬਦ ਨਾਲ ਕੀਤਾ ਗਿਆ।ਵਿਦਿਆਰਥਆਂ ਨੇ ਸਭਿਆਚਾਰਕ ਪ੍ਰੋਗਰਾਮ ਭੰਗੜਾ ਅਤੇ ਹੋਰ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ।ਖਿੱਚ ਦਾ ਕੇਂਦਰ ਫੈਸ਼ਨ ਸ਼ੋਅ ਰਿਹਾ।ਜਿਸ ਤਹਿਤ ਕਰਵਾਏ ਮੁਕਾਬਲਿਆਂ ਵਿਚ ਮਿਸਟਰ ਸੀ.ਕੇ.ਡੀ ਤੇ ਮਿਸ ਸੀ.ਕੇ.ਡੀ ਖਿਤਾਬ ਬੀ.ਐਸ.ਸੀ (ਏ.ਟੀ.ਐਮ.ਐਚ) ਦੇ ਗੁਰਜੀਤ ਸਿੰਘ ਤੇ ਮਿਸ ਆਰਤੀ, ਐਮ.ਬੀ.ਏ ਤੋਂ ਸੰਦੀਪ ਤੇ ਨਿਹਾਰਿਕਾ ਨੇ, ਬੀ.ਬੀ.ਏ/ ਬੀ.ਕਾਮ ਤੋਂ ਦਿਨੇਸ਼ ਤੇ ਮਨਬੀਰ ਕੌਰ ਨੇ, ਬੀ.ਸੀ.ਏ ਤੋਂ ਤਨਵੀਰ ਤੇ ਅਲੀਸ਼ਾ ਨੇ ਜਿੱਤੇ।
ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ ਅਤੇ ਨਵਪ੍ਰੀਤ ਸਿੰਘ ਸਾਹਨੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਅਪਣੇ ਨੈਤਿਕਤਾ `ਤੇ ਚੱਲਦਿਆਂ ਕਾਮਯਾਬ ਇਨਸਾਨ ਬਨਣ ਲਈ ਅਸ਼ੀਰਵਾਦ ਦਿਤਾ।ਪ੍ਰਿਸੀਪਲ ਗੁਰਪ੍ਰਤਾਪ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਕੋਰਸ ਸਫਲਤਾਪੂਰਵਕ ਮੁਕੰਮਲ ਕਰਨ ਦੀ ਵਧਾਈ ਦਿੰਦਿਆਂ ਉਨਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਹਰਮਿੰਦਰ ਸਿੰਘ, ਅਜੀਤ ਸਿੰਘ ਅਤੇ ਡਾ: ਧਰਮਵੀਰ ਸਿੰਘ ਸਮੇਤ ਕਈ ਹੋਰ ਸ਼ਖਸੀਅਤਾਂ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media