ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ `ਧਰਤੀ ਦਿਵਸ ਸਪਤਾਹ` ਮਨਾਇਆ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ `ਧਰਤੀ ਦਿਵਸ ਸਪਤਾਹ` ਮਨਾਇਆ ਗਿਆ।ਜਿਸ ਦੌਰਾਨ ਅਧਿਆਪਕਾਂ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ, ਪਾਣੀ ਦੀ ਸਾਂਭ-ਸੰਭਾਲ ਤੇ ਮੱਹਤਤਾ ਅਤੇ ਕੁਦਰਤੀ ਸਾਧਨਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਸੁਚੇਤ ਕੀਤਾ।ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿਚ ਪਾਣੀ ਦੀ ਸਾਂਭਸੰਭਾਲ, ਪਾਣੀ ਦੀ ਹੋ ਰਹੀ ਬਰਬਾਦੀ ਅਤੇ ਰਹਿਣਸਹਿਣ ਵਿੱਚ ਆ ਰਹੇ ਬਦਲਾਅ ਆਦਿ ਵਿਸ਼ਿਆਂ ਨੂੰ ਵੱਖਵੱਖ ਤਰੀਕਿਆਂ ਨਾਲ ਬੜੇ ਪ੍ਰਭਾਵਸ਼ਾਲੀ ਅਤੇ ਯਥਾਰਥ ਨਾਲ ਪੇਸ਼ ਕਰਦਿਆਂ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਸੁਚੇਤ ਕਰਦਿਆਂ ਕਿਹਾ ਕਿ :
ਕੁੱਖ `ਚੋਂ ਧੀ, ਜਮੀਨ ਚੋਂ ਪਾਣੀ, ਨਾ ਸਾਂਭੇ ਤਾਂ ਖਤਮ ਕਹਾਣੀ।
ਕਿਸੇ ਦੇਸ਼ ਤੇ ਕੌਮ ਦਾ ਸਭਿਆਚਾਰ ਉਸ ਦੀ ਜ਼ਿੰਦ-ਜਾਨ ਹੁੰਦੇ ਹਨ।ਭਾਰਤੀ ਲੋਕਾਂ ਦਾ ਰਹਿਣ ਸਹਿਣ ਅਤੇ ਅੱਜ ਦੇ ਰਹਿਣਸਹਿਣ ਦੀ ਤੁਲਨਾ ਕਰਦਿਆਂ ਦਸਿਆ ਕਿ ਕਿਵੇਂ ਪਹਿਲਾਂ ਲੋਕ ਅੰਨਪਾਣੀ ਦੀ ਬਰਬਾਦੀ ਨੂੰ ਘੋਰ ਪਾਪ ਸਮਝਦੇ ਸਨ।ਪਰ ਅੱਜ ਫੋਕੀ ਸ਼ਾਨੋਸ਼ੋਕਤ ਬਨਾਉਣ ਲਈ ਇਸ ਦੀ ਸਾਂਭ ਸੰਭਾਲ ਪ੍ਰਤੀ ਅਵੇਸਲੇ ਹੋ ਰਹੇ ਹਨ।ਵਿਦਿਆਰਥੀਆਂ ਨੇ ਮਾਈਮ, ਰੋਲ ਪਲੇਅ ਅਤੇ ਨੁੱਕੜ ਨਾਟਕ ਰਾਹੀ ਆਪਣਾ ਸਨੇਹਾ ਬੜੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰਦਿਆਂ ਸਭ ਨੂੰ ਭਵਿੱਖ ਲਈ ਸੁਚੇਤ ਕੀਤਾ।ਪ੍ਰਿੰਸੀਪਲ ਦਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਸਪਤਾਹ ਸਬੰਧੀ ਪ੍ਰੇਰਨਾ ਦਿੰਦਿਆਂ ਹੋਇਆਂ ਕਿਹਾ ਕਿ ਕਾਦਰ ਵੱਲੋੋ ਦਿੱਤੇ ਅਨਮੋਲ ਖਜਾਨੇ ਦੀ ਸਾਂਭਸੰਭਾਲ ਹੀ ਭਵਿੱਖ ਨੂੰ ਸਵਾਰ ਸਕਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media