Tuesday, November 24, 2026

ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂਕੋਠੀ ਵਿਖੇ ਧਰਤੀ ਦਿਵਸ ਮਨਾਇਆ

ਅਲਗੋਂਕੋਠੀ/ ਅਮਰਕੋਟ, 23 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – PPN2304201701ਸਰਕਾਰੀ ਕੰਨਿਆਂ ਹਾਈ ਸਕੂਲ ਅਲਗਂੋਕੋਠੀ ਵਿਖੇ ਧਰਤੀ ਦਿਵਸ ਨੂੰ ਪ੍ਰਭਾਵਸ਼ਾਲੀ ਰੂਪ ਵਿੱਚ ਮਨਾਇਆ ਗਿਆ।ਜਿਸ ਵਿਚ ਵਿਦਿਆਰਥਣਾਂ ਨੇ ਪੋਸਟਰ ਮੇਕਿੰਗ, ਭਾਸ਼ਣ ਅਤੇ ਕੁਇਜ਼ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਸਮਾਗਮ ਦੀ ਸ਼ੁਰੂਆਤ ਮੋਕੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਸੁਭਿਦਰ ਜੀਤ ਸਿੰਘ ਸਟੇਟ ਐਵਾਰਡੀ ਨੇ ਧਰਤੀ ਦਿਵਸ ਦੀ ਮਹੱਤਤਾ ਦਸਦਿਆਂ ਪਾਣੀ, ਹਵਾ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰਨ `ਤੇ ਜੋਰ ਦਿੱਤਾ।ਸਇੰਸ ਮਾਸਟਰ ਗੁਰਸ਼ੇਰ ਸਿੰਘ ਤੇ ਹਿੰਦੀ ਮਾਸਟਰ ਮਹਾਵੀਰ ਕੁਮਾਰ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਕਰਨ ਦਾ ਸੁਨੇਹਾ ਦਿੰਦੀ ਸਕਿਟ ਵਿਦਿਆਰਥਣਾਂ ਵੱਲੋਂ ਪੇਸ਼ ਕੀਤੀ ਗਈ।ਰੇਸ਼ਮ ਸਿੰਘ ਤੇ ਪਲਵਿੰਦਰ ਸਿੰਘ ਨੇ ਭਾਸ਼ਣ ਮੁਕਾਬਲੇ ਅਤੇ ਮੈਡਮ ਪਰਮਜੀਤ ਕੋਰ ਤੇ ਮੈਡਮ ਕੁਲਵਿੰਦਰ ਕੋਰ ਨੇ ਕੁਇੱਜ਼ ਮੁਕਾਬਲੇ ਅਤੇ ਮੈਡਮ ਹਰਸਿਮਰਨਜੀਤ ਕੋਰ ਤੇ ਮੈਡਮ ਹਰਪ੍ਰੀਤ ਕੋਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਾਸਤੇ ਬਤੋਰ ਨਿਰਣਾਕਾਰ ਭੁਮਿਕਾ ਨਿਭਾਈ।ਜੇਤੂ ਵਿਦਿਆਰਥਣਾਂ ਨੂੰ ਸੁਭਿੰਦਰਜੀਤ ਸਿੰਘ ਮੁੱਖ ਅਧਿਆਪਕ ਵੱਲੋਂ ਇਨਾਮ ਵੰਡੇ ਗਏ।ਐਨ.ਐਮ.ਐਸ ਦੀ ਪ੍ਰੀਖਿਆ ਪਾਸ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply