ਸੰਦੌੜ, 24 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਥਾਣਾ ਸੰਦੌੜ ਦੀ ਪੁਲੀਸ ਨੇ ਇਕ ਵਿਅਕਤੀ ਨੂੰ 2 ਕਿਲੋ ਅਫੀਮ ਸਮੇਤ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸੰਦੌੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਐਸ.ਪੀ ਮਾਲੇਰਕੋਟਲਾ ਸ੍ਰੀ ਯੋਗੀਰਾਜ ਨੇ ਦੱਸਿਆ ਕਿ ਜਿਲਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਹੁਕਮਾਂ ਤੇ ਅਮਲ ਕਰਦੇ ਹੋਏ ਥਾਣਾ ਮੁਖੀ ਸੰਦੌੜ ਰਣਬੀਰ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਖਲੀਲ ਖਾਂ ਸਮੇਤ ਪੁਲੀਸ ਪਾਰਟੀ ਸੰਦੌੜ ਨੇੜੇ ਦੁਲਮਾਂ ਕਲਾਂ ਵਾਲੇ ਟੀ ਪੁਆਇੰਟ ਤੇ ਨਾਕਾ ਲਗਾਇਆ ਹੋਇਆ ਸੀ ਤਾਂ ਬੁਲਟ ਮੋਟਰਸਾਈਕਲ ਤੇ ਸਵਾਰ ਇਕ ਵਿਅਕਤੀ ਕਰਮ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਚੱਕ ਸੇਖੂਪੁਰ ਖੁਰਦ ਦੁਲਮਾਂ ਕਲਾਂ ਪਿੰਡ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਉਸਨੇ ਜਦੋਂ ਸਾਹਮਣੇ ਪੁਲੀਸ ਪਾਰਟੀ ਦੇਖੀ ਤਾਂ ਉਹ ਪੁਲਿਸ ਨੂੰ ਦੇਖਕੇ ਪਿਛੇ ਭੱਜਣ ਹੀ ਲੱਗਾ ਸੀ ਕਿ ਪੁਲੀਸ ਮੁਲਾਜਮਾਂ ਨੇ ਉਸਨੂੰ ਤੁਰੰਤ ਹੀ ਕਾਬੂ ਕਰ ਲਿਆ ਅਤੇ ਮੋਟਰ ਸਾਈਕਲ ਤੇ ਨਾਲ ਬੰਨੇ ਲਿਫਾਫੇ ਦੀ ਤਲਾਸੀ ਲਈ ਤਾਂ ਉਸ ਵਿਚੋਂ 2 ਕਿਲੋ ਅਫੀਮ ਬਰਾਮਦ ਹੋਈ।ਪੁਲੀਸ ਨੇ ਉਸ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media