ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ-ਵਿਨੀਤ ਅਰੋੜਾ) –
ਬੈਂਕਾਂ ਦੀ ਜ਼ਿਲਾ ਪੱਧਰੀ ਸਲਾਹਕਾਰ ਅਤੇ ਰੀਵਿਊ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰਵਿੰਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ।ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਇਕੱਤਰਤਾ ਦੌਰਾਨ ਬੇਰੁਜ਼ਗਾਰ ਤੇ ਲੋੜਵੰਦਾਂ ਲਈ ਸਲਾਨਾ ਕਰਜ਼ਾ ਯੋਜਨਾ 2017-18 ਨੂੰ ਆਮ ਲੋਕਾਂ ਦੀ ਭਲਾਈ ਹਿੱਤ ਸ਼ੁਰੂ ਕੀਤਾ ਗਿਆ। ਇਸ ਮੌਕੇ ਉਨਾਂ ਜ਼ਿਲੇ ਦੇ ਬੈਂਕ ਅਧਿਕਾਰੀਆਂ ਨਾਲ ਲੋੜਵੰਦ ਲੋਕਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਨੀਤੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ।ਉਨਾਂ ਬੈਂਕ ਅਧਿਕਾਰੀਆਂ ਨੂੰ ਮਿੱਥੇ ਗਏ ਟੀਚਿਆਂ ਨੂੰ ਤਹਿ ਸਮੇਂ ਅੰਦਰ ਪੂਰਾ ਅਤੇ ਬੇਰੁਜ਼ਗਾਰਾਂ ਨੌਜਵਾਨਾਂ ਤੇ ਲੋੜਵੰਦਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਲੋਨ ਪਹਿਲ ਦੇ ਅਧਾਰ ’ਤੇ ਦੇਣ ਦੇ ਆਦੇਸ਼ ਦਿੱਤੇ।
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਲੂ ਵਿੱਤੀ ਵਰੇ ਦੌਰਾਨ ਜ਼ਿਲੇ ’ਚ ਬੇਰੁਜ਼ਗਾਰਾਂ ਅਤੇ ਲੋੜਵੰਦਾਂ ਨੂੰ 6321.82 ਕਰੋੜ ਰੁਪਏ ਦਾ ਲੋਨ ਦੇਣ ਦਾ ਟੀਚਾ ਮਿੱਥਿਆ ਗਿਆ ਹੈ।ਉਨਾਂ ਦੱਸਿਆ ਕਿ ਜ਼ਿਲੇ ’ਚ ਆਮ ਲੋਕਾਂ ਨੂੰ ਆਪਣਾ ਕਾਰੋਬਾਰ ਚਲਾਉਣ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਹਿੱਤ ਵਿਕਾਸ ਕਾਰਜਾਂ ਲਈ ਕਰਜ਼ੇ ਵੰਡ ਕੇੇ ਜ਼ਿਲੇ ਦਾ ਵਿਕਾਸ ਕੀਤਾ ਜਾਵੇਗਾ।ਉਨਾਂ ਨੇ ਜ਼ਿਲੇ ਦੇ ਕੋਆਰਡੀਨੇਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੈਂਕ ਵੱਲੋਂ ਮਿਲਣ ਵਾਲੀਆਂ ਸਹੂਲਤਾਂ, ਡਿਜੀਟਲ ਇੰਡੀਆਂ ਅਤੇ ਕੈਸ਼ ਲੈੱਸ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣ।ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਸਕੀਮ ਅਧੀਨ 10 ਲੱਖ ਅਤੇ ਸਡੈਂਡਅੱਪ ਸਕੀਮ ਅਧੀਨ 10 ਲੱਖ ਤੋਂ 1 ਕਰੋੜ ਰੁਪਏ ਤੱਕ ਦਾ ਲੋਨ ਆਪਣਾ ਕਾਰੋਬਾਰ ਕਰਨ ਲਈ ਲਿਆ ਜਾ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਅਰਵਿੰਦ ਕੁਮਾਰ ਨੇੇ ਮੀਟਿੰਗ ਦੌਰਾਨ ਅੱਗੇ ਕਿਹਾ ਕਿ ਜਿੱਥੇ 5000 ਤੋਂ ਵੱਧ ਆਬਾਦੀ ਹੋਵੇਗੀ ਉੱਥੇ ਨਵੀਆਂ ਬੈਂਕ ਸਖਾਵਾਂ ਖੋਲੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਬੈਂਕ ਸਹੂਲਤਾਂ ਲੈਣ ਲਈ ਦੂਰ-ਦੁਰਾਡੇ ਬੈਂਕਾਂ ਵਿੱਚ ਨਾ ਜਾਣਾ ਪਵੇ।ਇਸ ਮੌਕੇ ਐਲ.ਡੀ.ਐਮ ਫਾਜ਼ਿਲਕਾ ਪਰਮਜੀਤ ਕੋਚਰ, ਡੀ.ਡੀ.ਐਮ. ਰਾਜ਼ੇਸ, ਆਰ.ਬੀ.ਆਈ ਤੋਂ ਸੰਜੀਵ ਕੇਨ, ਐਫ.ਐਲ.ਸੀ ਸਤਪਾਲ ਸੇਤੀਆ, ਸਮੂਹ ਜ਼ਿਲਾ ਕੋਆਰਡੀਨੇਟਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media