ਮਰੀਜ਼ਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਫਾਜ਼ਿਲਕਾ ਭੇਜਿਆ- ਡਿਪਟੀ ਕਮਿਸ਼ਨਰ
ਜਲਾਲਾਬਾਦ (ਫਾਜ਼ਿਲਕਾ), 26 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜਲਾਲਾਬਾਦ ਦੇ ਬਾਹਮਣੀ ਵਾਲਾ ਰੋਡ `ਤੇ ਪੈਂਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਚੱਲ ਰਹੇ ਅਣਅਧਿਕਾਰਤ ਨਸ਼ਾ ਮੁਕਤੀ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਵਿਚ ਦਾਖਲ ਹੋਏ ਮਰੀਜਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਖੇ ਇਲਾਜ ਲਈ ਭੇਜ਼ ਦਿੱਤਾ ਗਿਆ।ਮਿਲੀ ਜਾਣਕਾਰੀ ਅਨੁਸਾਰ ਨਸ਼ਾ ਮੁਕਤੀ ਕੇਂਦਰ ਦੇ ਚਾਲਕਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਹੈ ਕਿ ਉਨਾਂ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ `ਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ, ਸੀਨੀਅਰ ਮੈਡੀਕਲ ਅਫਸਰ ਜਲਾਲਾਬਾਦ ਡਾ. ਇੰਦਰਪਾਲ ਸਿੰਘ ਸਚਦੇਵਾ, ਸਿਵਲ ਹਸਪਤਾਲ ਦੀ ਡਰੱਗ ਸ਼ਾਖਾ ਦੇ ਸਹਾਇਕ ਇਸ਼ਾਂਤ ਵਰਮਾ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਅਜ ਜਦੋਂ ਜਲਾਲਾਬਾਦ ਦੇ ਬਾਹਮਣੀ ਵਾਲਾ ਰੋਡ `ਤੇ ਪੈਂਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਸਥਿਤ ਇਕ ਅਣਅਧਿਕਾਰਤ ਨਸ਼ਾ ਮੁਕਤੀ ਕੇਂਦਰ ਦੀ ਚੈਕਿੰਗ ਕੀਤੀ ਤਾਂ ਪਾਇਆ ਗਿਆ ਕਿ ਇਸ ਗੈਰਕਾਨੂੰਨੀ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਕੋਈ ਵੀ ਸਪੈਸ਼ਲਿਸਟ ਡਾਕਟਰ ਨਹੀਂ ਸੀ ਅਤੇ ਨਾ ਹੀ ਯੋਗ ਕਾਉਂਸਲਰ, ਕੁਆਲੀਫਾਈਡ ਸਟਾਫ ਤੇਨਾ ਹੀ ਨਰਸ ਆਦਿ ਮੌਜੂਦ ਸੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਨਸ਼ਾ ਮੁਕਤੀ ਕੇਂਦਰ ਨੂੰ ਜ਼ਿਲ੍ਹੇ ਤੋਂ ਬਾਹਰੋਂ ਆਏ 4 ਲੜਕੇ ਚਲਾ ਰਹੇ ਸੀ, ਜਿਸ ਦਾ ਮੁੱਖ ਇੰਚਾਰਜ ਜੀਰਾ (ਫਿਰੋਜ਼ਪੁਰ) ਵਾਸੀ ਮਨੀਸ਼ ਪੁੱਤਰ ਇੰਦਰਜੀਤ ਹੈ।ਇਸ ਮੌਕੇ ਨਸ਼ਾ ਮੁਕਤੀ ਕੇਂਦਰ ਵਿੱਚ 9 ਮਰੀਜ਼ ਦਾਖਲ ਸਨ, ਜ਼ੋ ਆਪਣਾ ਨਸ਼ਾ ਛੁਡਾਉਣ ਲਈ ਆਏ ਸਨ।ਖਾਸ ਜਿਕਰਯੋਗ ਹੈ ਕਿ ਇਹ ਮਰੀਜ ਜ਼ਿਲ੍ਹੇ ਤੋਂ ਬਾਹਰਲੇ ਜਿਵੇਂ ਕਿ ਮੋਗਾ, ਜਲੰਧਰ ਅਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਨ। ਇਸ ਮੌਕੇ ਇਹ ਵੀ ਪਾਇਆ ਗਿਆ ਕਿ ਇਹ ਨਸ਼ਾ ਮੁਕਤੀ ਕੇਂਦਰ ਨਾ ਹੀ ਇਮਾਰਤ ਤੇ ਨਾ ਹੀ ਕੋਈ ਮਾਹਿਰ ਡਾਕਟਰ ਪਖੋਂ ਸ਼ਰਤਾਂ ਪੂਰੀਆਂ ਕਰਦਾ ਸੀ।ਜਾਂਚ ਉਪਰੰਤ ਪੁਲਿਸ ਨੇ ਨਸ਼ਾ ਮੁਕਤੀ ਕੇਂਦਰ ਨੂੰ ਸੀਲ ਕਰ ਦਿੱਤਾ ਹੈ ਅਤੇ ਨਾਲ ਹੀ ਰਿਕਾਰਡ ਸਮੇਤ ਦਵਾਈਆਂ ਵੀ ਕਬਜ਼ੇ ਵਿੱਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media