Tuesday, September 29, 2026

ਨਸ਼ਿਆਂ ਖਿਲਾਫ ਮਹਿੰਮ ਜੰਗੀ ਪੱਧਰ `ਤੇ ਜਾਰੀ- ਕਾਂਗਰਸੀ ਆਗੂ

ਅਲਗੋਕੋਠੀ/ ਅਮਰਕੋਟ, 26 ਅਪ੍ਰੈਲ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –PPN2604201701 ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਨਾਲ ਜਿਥੇ ਨਸ਼ੇ ਦੇ ਸੋਦਾਗਰਾਂ ਨੂੰ ਭਾਜੜਾਂ ਪਈਆਂ ਹੋਈਆ ਹਨ, ਉਥੇ ਪੁਲਿਸ ਵੀ ਦਬਾਅ ਮੁਕਤ ਹੋ ਕੇ ਕੰਮ ਕਰ ਰਹੀ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਅਲਗੋਕੋਠੀ ਦੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ, ਗੁਰਦੀਪ ਸਿੰਘ ਕਾਲਾ, ਬਾਬਾ ਸਾਹਿਬ ਸਿੰਘ, ਬਾਊ ਰਾਮ, ਸੇਵਾ ਸਿੰਘ ਮਗੋਲ, ਦਲਬੀਰ ਸਿੰਘ ਸਰਾਫ, ਦਿਲਬਾਗ ਸਿੰਘ, ਗੁਰਸੇਵਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੀਤਾ ਵਾਅਦਾ ਪੂਰਾ ਕਰਨ ਲਈ ਨਸ਼ਿਆਂ ਖਿਲਾਫ ਜੰਗੀ ਪੱਧਰ `ਤੇ ਮਹਿੰਮ ਜਾਰੀ ਹੈ।ਉਨਾਂ ਕਿਹਾ ਕਿ ਅਕਾਲੀ ਭਾਜਪਾ ਰਾਜ ਦੋਰਾਨ ਬਰਬਾਦੀ ਦੇ ਕੰਢੇ `ਤੇ ਆਏ ਪੰਜਾਬ ਨੂੰ  ਕੈਪਟਨ ਅਮਰਿੰਦਰ ਸਿੰਘ ਸੁਚਾਰੁ ਢੰਗ ਨਾਲ ਮੁੜ ਤਰੱਕੀ ਦੀਆਂ ਲੀਹਾਂ `ਤੇ ਲੈ ਕੇ ਆਉਣਗੇ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply