ਬਾਬਾ ਬਕਾਲਾ ਸਾਹਿਬ (ਚੌਕ ਮਹਿਤਾ), 26 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) –
ਕਣਕ ਦੇ ਨਾੜ ਨੂੰ ਅੱਗ ਲਗਾਉਣਾ ਕਿਸੇ ਸਮਸਿਆ ਦਾ ਹੱਲ ਨਹੀ ਇਸ ਤਰਾਂ ਕਰਨ ਨਾਲ ਜਿੱਥੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਉਥੇ ਕਈ ਕੀਮਤੀ ਤੱਤ ਵੀ ਨਸ਼ਟ ਹੋ ਜਾਂਦੇ ਹਨ।ਇਹਨਾ ਸ਼ਬਦਾ ਦਾ ਪ੍ਰਗਟਾਵਾ ਮਾਨਯੋਗ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਤੇਜਦੀਪ ਸਿੰਘ ਸੈਣੀ ਵੱਲੋ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਪ੍ਰਚਾਰ ਵੈਨ ਨੂੰ ਰਵਾਨਾ ਕਰਨ ਸਮੇਂ ਕੀਤਾ।ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਹ ਵੈਨ ਤਹਿਸੀਲ ਦੇ ਸਾਰੇ ਪਿੰਡਾ ਵਿਚ ਘੁੰਮ ਘੁੰਮ ਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਕਰੇਗੀ ਅਤੇ ਅੱਗ ਲਗਾਉਣ ਤੇ ਹੋਣ ਵਾਲੇ ਜੁਰਮਾਨੇ ਦੀ ਘੋਸ਼ਣਾ ਵੀ ਕਰੇਗੀ।ਇਸ ਤੋ ਇਲਾਵਾ ਉਹਨਾ ਦਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਸਕੂਲਾ ਵਿੱਚ ਜਾ ਕੇ ਬਚਿਆ ਰਾਹੀ ਕਿਸਾਨਾਂ ਨੂੰ ਜਾਗਰੂਕ ਕਰਨਗੇ ਅਤੇ ਪਿੰਡਾ ਵਿਚ ਜਾਗਰੁਕਤਾ ਮਾਰਚ ਕੱਢਣਗੇ ।
ਖੇਤੀਬਾੜੀ ਅਫਸਰ ਡਾ. ਕਸ਼ਮੀਰ ਸਿੰਘ ਬੋਹੜੂ ਨੇ ਦਸਿਆ ਕਿ ਜਾਗਰੂਕਤਾ ਫੈਲਾਉਣ ਲਈ ਹਰ ਕਿਸਾਨ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਵਿਭਾਗ ਦੇ ਸਾਰੇ ਅਧਿਕਾਰੀ /ਕਰਮਚਾਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋ ਰਮਨ ਕੁਮਾਰ, ਸਤਵਿੰਦਰਬੀਰ ਸਿੰਘ, ਗੁਰਜੋਤ ਸਿੰਘ (ਸਾਰੇ ਏ.ਡੀ.ਓ), ਪਰਮਿੰਦਰ ਸਿੰਘ ਬਿਆਸ, ਰਣਜੀਤ ਸਿੰਘ (ਏ.ਈ.ਓ) , ਹਰਗੁਰਨਾਦ ਸਿੰਘ, ਰਣਬੀਰ ਸਿੰਘ, ਪ੍ਰਭਜੋਤ ਸਿੰਘ, ਤਰਸੇਮ ਸਿੰਘ (ਸਾਰੇ ਏ ਐਸ ਆਈ), ਸੁਖਰਾਜ ਭੁੱਲਰ, ਤਨਵੀਰ ਸਿੰਘ ਆਦਿ ਹਾਜ਼ਰ ਸਨ ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media